ਜੈਤੋ- ਸਥਾਨਕ ਡਾਕਖ਼ਾਨੇ ਦੇ ਰਿਹਾਇਸ਼ੀ ਕੁਆਟਰ ‘ਚ ਦਰਜਾ ਚਾਰ ਕਰਮਚਾਰੀ ਵੱਲੋਂ ਛੱਤ ਨੂੰ ਲੱਗੀਆਂ ਲੋਹੇ ਦੀਆਂ ਪੌੜੀਆਂ ਨਾਲ ਕੱਪੜਾ ਬੰਨ੍ਹ ਲਮਕ ਕੇ ਆਪਣੇ ਆਪ ਨੂੰ ਖਤਮ ਕਰ ਲੈਣ ਦਾ ਪਤਾ ਲੱਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆ ਸਬ ਡਵੀਜ਼ਨ ਜੈਤੋ ਦੇ ਉਪ ਕਪਤਾਨ ਮੰਗਲ ਸਿੰਘ, ਥਾਣਾ ਜੈਤੋ ਦੇ ਐੱਸ.ਐੱਚ.ਓ ਅਮਨਦੀਪ ਸਿੰਘ ਅਤੇ ਏ.ਐੱਸ.ਆਈ. ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ, ਨਛੱਤਰ ਸਿੰਘ(55) ਵਾਸੀ ਪਿੰਡ ਚੈਨਾ ਜੋ ਕਿ ਜੈਤੋ ਸਥਿਤ ਡਾਕਖ਼ਾਨੇ ‘ਚ ਬਤੌਰ ਮੁਲਾਜ਼ਮ ਲੱਗਿਆ ਹੋਇਆ ਹੈ। ਉਸ ਨੇ ਅੱਜ ਦੁਪਹਿਰੇ ਕਰੀਬ ਢਾਈ ਵਜੇ ਕਮਰੇ ਦੇ ਬਹਾਰ ਲੱਗੀਆਂ ਲੋਹੇ ਦੀਆਂ ਪੌੜੀਆਂ ਨਾਲ ਕੱਪੜਾ ਬੰਨ੍ਹ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।ਥਾਣਾ ਜੈਤੋ ਦੇ ਐੱਸ. ਐੱਚ. ਓ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਸਦੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
