ਆਏ ਦਿਨੀਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਿਛਲੇ ਦਿਨੀਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਇੱਕ ਜੱਟ ਜੋ ਕਿ ਆਸਟ੍ਰੇਲੀਆ ਵਿਚ ਸੈੱਟ ਹੈ ਉਸਨੇ ਪਿੰਡ ਰਹਿੰਦੇ ਆਪਣੇ ਸੀਰੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਅਤੇ ਉਸਨੂੰ ਆਸਟ੍ਰੇਲੀਆ ਘੁਮਾਉਣ ਲੈ ਗਿਆ।

ਖੰਨਾ ਦੇ ਪਿੰਡ ਬਿਲਾਸਪੁਰ ਰਹਿੰਦੇ ਇਸ ਬਜ਼ੁਰਗ ਦਾ ਨਾਮ ‘ਬੱਗੂ’ ਹੈ ਅਤੇ ਇਸਨੂੰ ਆਸਟ੍ਰੇਲੀਆ ਲਿਜਾਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਲਗਭਗ 45 ਸਾਲ ਉਨ੍ਹਾਂ ਦੇ ਬਜ਼ੁਰਗਾਂ ਨਾਲ ਕੰਮ ਕੀਤਾ ਅਤੇ ਹੁਣ ਵੀ ਲਗਭਗ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦਾ ਘਰ ਸੰਭਾਲ ਰਿਹਾ ਹੈ।ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਪਿਛਲੇ ਸਾਲ ਉਸਦੇ ਸੀਰੀ ਬੱਗੂ ਨੇ ਉਸਨੂੰ ਕਿਹਾ ਸੀ ਕਿ ਮੈਨੂੰ ਵੀ ਆਸਟ੍ਰੇਲੀਆ ਦਿਖਾ ਦਿਉ, ਮੈਂ ਵੀ ਦੇਖ ਆਵਾਂ ਤੁਸੀਂ ਕਿਥੇ ਰਹਿੰਦੇ ਹੋ, ਕੀ ਕਰਦੇ ਹੋ। ਉਨ੍ਹਾਂ ਨੇ ਕਿਹਾ ਕਿ ਲੈ ਜਾਵਣਗੇ,
ਉਸਤੋਂ ਬਾਅਦ ਜਦੋਂ ਵੀ ਕੋਈ ਜਹਾਜ਼ ਲੰਘਦਾ ਸੀ ਤਾਂ ਪਿੰਡ ਦੇ ਲੋਕ ਉਸਨੂੰ ਟਿੱਚਰਾਂ ਕਰਦੇ ਸਨ। ਪਰ ਹੁਣ ਇਸ ਸਾਲ ਉਹ ਪਰਿਵਾਰ ਉਸਦਾ ਪਾਸਪੋਰਟ ਬਣਵਾ ਕੇ ਅਤੇ ਵੀਜ਼ਾ ਲਵਾ ਕੇ ਉਸਨੂੰ ਆਸਟ੍ਰੇਲੀਆ ਘੁਮਾਉਣ ਲੈ ਗਿਆ।ਜਿਥੇ ਇੱਕ ਪਾਸੇ ਅੱਜ ਦੇ ਦੌਰ ਵਿਚ ਕਈ ਲੋਕ ਆਪਣਿਆਂ ਨੂੰ ਵੀ ਨਹੀਂ ਪੁੱਛਦੇ ਪਰ ਇਸ ਨੌਜਵਾਨ ਨੇ ਆਪਣੇ ਬਜ਼ੁਰਗ ਸੀਰੀ ਨੂੰ ਆਸਟ੍ਰੇਲੀਆ ਬੁਲਾ ਕੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ, ਇਸ ਸਭ ਤੋਂ ਬਾਅਦ ਬੱਗੂ ਦਾ ਪਰਿਵਾਰ ਬਹੁਤ ਖੁਸ਼ ਹੈ ਅਤੇ ਉਨ੍ਹਾਂ ਦਾ ਧੰਨਵਾਦ ਕਰ ਰਿਹਾ ਹੈ।