ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਸ਼ਾਹਕੋਟ ਦੀ ਇਕ ਔਰਤ ਨੇ ਅੱਜ ਹਸਪਤਾਲ ‘ਚ 3 ਲੜਕਿਆਂ ਨੂੰ ਜਨਮ ਦਿੱਤਾ। ਲੜਕਿਆਂ ਦੇ ਜਨਮ ਮੌਕੇ ਪਰਿਵਾਰ ਵਾਲਿਆਂ ਦਾ ਖੁਸ਼ੀ ਦਾ ਠਿਕਾਣਾ ਨਾ ਰਿਹਾ ਅਤੇ ਤਿੰਨੋਂ ਹੀ ਬੱਚੇ ਸਿਹਤਮੰਦ ਹਨ। ਇਸ ਮੌਕੇ ਹਸਪਤਾਲ ਦੇ ਸਟਾਫ ਸਮੇਤ ਔਰਤ ਦੇ ਪਰਿਵਾਰ ਵਾਲੇ ਵੀ ਹੈਰਾਨੀ ‘ਚ ਪੈ ਗਏ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਇਸ ਸ਼ੁਭ ਮਹੂਰਤ ‘ਤੇ ਉਨ੍ਹਾਂ ਨੂੰ ਇਹ ਅਨਮੋਲ ਤੋਹਫਾ ਮਿਲੇਗਾ।ਸਾਰੇ ਰਿਸ਼ਤੇਦਾਰਾਂ ਨੇ ਜਨਮ ਅਸ਼ਟਮੀ ਮੌਕੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੇ ਘਰ ‘ਚ 3-3 ਕ੍ਰਿਸ਼ਣ ਅਵਤਾਰ ਪੈਦਾ ਹੋਏ ਹਨ।

ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਰਹਿਣ ਵਾਲੇ ਅਜੇ ਕੁਮਾਰ ਦੇ ਇਸ ਤੋਂ ਪਹਿਲੇ ਢਾਈ ਸਾਲ ਦੀ ਬੇਟੀ ਹੈ, ਜਿਸ ਦੇ ਬਾਅਦ ਅੱਜ ਬੇਰੀ ਹਸਪਤਾਲ ‘ਚ ਕਰੀਬ 1:15 ‘ਤੇ 3 ਜੁੜਵਾਂ ਲੜਕਿਆਂ ਨੇ ਜਨਮ ਲਿਆ। ਇਸ ਮੌਕੇ ਡਾ. ਸੀਮਾ ਬੇਰੀ ਦਾ ਕਹਿਣਾ ਹੈ ਕਿ 19 ਸਾਲ ਬਾਅਦ 3 ਬੱਚਿਆਂ ਨੇ ਇਕੱਠੇ ਜਨਮ ਲਿਆ। ਉੱਥੇ ਹੀ ਹਸਪਤਾਲ ‘ਚ ਵਧਾਈ ਦੇਣ ਲਈ ਮਰੀਜ਼ਾਂ ਸਮੇਤ ਸਟਾਫ ਵਾਲਿਆਂ ਦਾ ਜਮਾਵੜਾ ਲੱਗ ਗਿਆ।
