Home / Viral / ਜੀਓ ਫਾਈਬਰ ਨਾਲ ਮਿਲਣਗੇ ਮੁਫਤ ਦੇ ਵੱਡੇ ਗੱਫੇ ਹੁਣ ਇਕੋ ਤਾਰ ਨਾਲ ਚਲਣਗੇ ਟੀਵੀ ਤੇ ਫੋਨ (ਇੰਝ ਕਰੋ ਅਪਲਾਈ)

ਜੀਓ ਫਾਈਬਰ ਨਾਲ ਮਿਲਣਗੇ ਮੁਫਤ ਦੇ ਵੱਡੇ ਗੱਫੇ ਹੁਣ ਇਕੋ ਤਾਰ ਨਾਲ ਚਲਣਗੇ ਟੀਵੀ ਤੇ ਫੋਨ (ਇੰਝ ਕਰੋ ਅਪਲਾਈ)

ਤੁਹਾਨੂੰ ਦੱਸ ਦੇਈਏ ਕਿ ਅੰਬਾਨੀ ਦੇ Jio ਫਾਈਬਰ ਨਾਲ ਇੱਕੋ ਤਾਰ ਨਾਲ ਚੱਲਣਗੇ ਫ਼ੋਨ-ਟੀਵੀ ਤੇ ਇਹ ਚੀਜ਼ਾਂ ਮਿਲਣਗੀਆਂ ‘ਮੁਫ਼ਤ’ਜੀਓ ਦੇ ਵੈਲਕਮ ਆਫਰ ਵਿੱਚ ਯੂਜ਼ਰਜ਼ ਨੂੰ ਮੁਫ਼ਤ LED ਟੀਵੀ ਅਤੇ 4K ਰੈਜ਼ੋਲਿਊਸ਼ਨ ਵਾਲਾ ਸੈਟ ਟੌਪ ਬਾਕਸ ਮਿਲੇਗਾ। ਟੀਵੀ ਸਿਰਫ ਉਨ੍ਹਾਂ ਖਪਤਕਾਰਾਂ ਨੂੰ ਮਿਲੇਗਾ ਜੋ ਫਾਈਬਰ ਸੇਵਾ ਦਾ ਸਾਲਾਨਾ ਪਲਾਨ ਖਰੀਦਣਗੇ। ਰਿਲਾਇੰਸ ਜੀਓ ਦੀ ਨਵੀਂ ਫਾਈਬਰ ਸੇਵਾ ਪੰਜ ਸਤੰਬਰ ਨੂੰ ਪੂਰੇ ਦੇਸ਼ ਵਿੱਚ ਲਾਂਚ ਹੋਣ ਵਾਲੀ ਹੈ। ਕੰਪਨੀ ਨੇ ਲਾਂਚ ਤੋਂ ਪਹਿਲਾਂ ਹੀ ਫਾਈਬਰ ਸੇਵਾ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਕੰਪਨੀ ਵੱਲੋਂ ਹਾਲੇ ਤਕ ਸਾਰੇ ਪਲਾਨ ਅਤੇ ਆਫਰਜ਼ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਰਿਲਾਇੰਸ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਦੱਸਿਆ ਗਿਆ ਸੀ ਕਿ ਫਾਈਬਰ ਸੇਵਾ ਦੀ ਕੀਮਤ 700 ਰੁਪਏ ਤੋਂ ਲੈ ਕੇ 10,000 ਰੁਪਏ ਦਰਮਿਆਨ ਹੋਵੇਗੀ। ਕੰਪਨੀ ਨੇ ਇਸ ਸੇਵਾ ਤਹਿਤ ਫੋਨ ਕਨੈਕਸ਼ਨ ਅਤੇ ਸੈਟ ਟੌਪ ਬਾਕਸ ਦਿੱਤਾ ਜਾਵੇਗਾ। ਹਾਲੇ ਤਕ ਮਿਲੀ ਜਾਣਕਾਰੀ ਮੁਤਾਬਕ ਜੀਓ ਦੇ ਵੈਲਕਮ ਆਫਰ ਵਿੱਚ ਯੂਜ਼ਰਜ਼ ਨੂੰ ਮੁਫ਼ਤ LED ਟੀਵੀ ਅਤੇ 4K ਰੈਜ਼ੋਲਿਊਸ਼ਨ ਵਾਲਾ ਸੈਟ ਟੌਪ ਬਾਕਸ ਮਿਲੇਗਾ। ਟੀਵੀ ਸਿਰਫ ਉਨ੍ਹਾਂ ਖਪਤਕਾਰਾਂ ਨੂੰ ਮਿਲੇਗਾ ਜੋ ਫਾਈਬਰ ਸੇਵਾ ਦਾ ਸਾਲਾਨਾ ਪਲਾਨ ਖਰੀਦਣਗੇ।

ਫਿਲਹਾਲ ਕੰਪਨੀ ਪ੍ਰੀਵਿਊ ਆਫਰ ਦੇ ਰਹੀ ਹੈ, ਜਿਸ ਵਿੱਚ ਖਪਤਕਾਰ ਨੂੰ 2,500 ਰੁਪਏ ਦੀ ਸਕਿਉਰਿਟੀ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਸ ਦੌਰਾਨ ਵਿਅਕਤੀ ਨੂੰ ਬ੍ਰਾਡਬੈਂਡ ਕੁਨੈਕਸ਼ਨ ਵੀ ਮਿਲੇਗਾ ਜਿਸ ਦੀ ਸਪੀਡ 100Mbps ਹੈ। ਆਉ ਜਾਣਦੇ ਹਾਂ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਫਾਈਬਰ ਕੁਨੈਕਸ਼ਨ ਪਾਉਣ ਲਈ ਜੀਓ ਦੀ ਆਫੀਸ਼ੀਅਲ ਵੈਬਸਾਈਟ ‘ਤੇ ਜਾਣਾ ਹੋਵੇਗਾ।ਵੈੱਬਸਾਈਟ ਓਪਨ ਹੋਣ ਤੋਂ ਬਾਅਦ ਹੀ ਤੁਹਾਨੂੰ ਆਪਣਾ ਪਤਾ, ਮੋਬਾਈਲ ਨੰਬਰ ਤੇ ਈਮੇਲ ਆਈਡੀ ਆਦਿ ਦੇਣੀ ਹੋਵੇਗੀ। ਇਸ ਉਪਰੰਤ OTP ਨਾਲ ਵੈਰੀਫਿਕੇਸ਼ਨ ਕਰਵਾਉਣਾ ਹੋਵੇਗਾ। ਜਦੋਂ ਤੁਸੀਂ ਜੀਓ ਫਾਈਬਰ ਸਰਵਿਸ ਲਈ ਸਿਲੈਕਟ ਹੋ ਜਾਓਂਗੇ ਤਾਂ ਤੁਹਾਡੇ ਘਰ ਫਾਈਬਰ ਸੇਵਾ ਸ਼ੁਰੂ ਹੋ ਜਾਵੇਗੀ।

error: Content is protected !!