ਇਲੈਕਟ੍ਰਿਕ ਵਾਹਨਾਂ ਦੀ ਵੱਡੇ ਪੱਧਰ ‘ਤੇ ਖਰੀਦ ਲਈ ਦੇਸ਼ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਸਰਕਾਰ ਨੇ ਸ਼ੁੱਕਰਵਾਰ ਨੂੰ ਮੋਟਰ ਵਾਹਨ ਐਕਟ ‘ਚ ਸੋਧ ਦਾ ਪ੍ਰਸਤਾਵ ਦਿੱਤਾ ਹੈ। ਕੇਂਦਰ ਸਰਕਾਰ ਨੇ ਵਾਹਨਾਂ ਦੇ ਰਜਿਸਟਰੇਸ਼ਨ ਅਤੇ ਨਵੀਨੀਕਰਨ ਦੀ ਫੀਸ ਵਧਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਸਬੰਧ ਵਿਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ਦਾ ਡਰਾਫਟ ਜਾਰੀ ਕਰਕੇ ਲੋਕਾਂ ਕੋਲੋਂ 30 ਦਿਨਾਂ ‘ਚ ਸੁਝਾਅ ਮੰਗੇ ਹਨ। ਨੋਟੀਫਿਕੇਸ਼ਨ ਦਾ ਇਹ ਡਰਾਫਟ ਪੂਰੇ ਦੇਸ਼ ਵਿਚ ਲਾਗੂ ਹੋਵੇਗਾ।

ਆਮ ਲੋਕਾਂ ਲਈ ਵਾਹਨ ਖਰੀਦਣੇ ਜਾਂ ਰੱਖਣੇ ਹੋਣਗੇ ਮਹਿੰਗੇ, ਇੰਨੀ ਵਧੀ ਫੀਸ – ਸਰਕਾਰੀ ਦੀ ਇਸ ਕੋਸ਼ਿਸ਼ ਦੇ ਸਦਕੇ ਜਿਥੇ ਪ੍ਰਦੂਸ਼ਣ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਆਮ ਲੋਕਾਂ ਲਈ ਪੈਟਰੋਲ-ਡੀਜ਼ਲ ਨਾਲਚੱਲਣ ਵਾਲੇ ਵਾਹਨ ਰੱਖਣਾ ਬਹੁਤ ਹੀ ਮਹਿੰਗਾ ਹੋ ਜਾਵੇਗਾ। ਆਵਾਜਾਈ ਮੰਤਰਾਲੇ ਦੇ ਨਵੇਂ ਡਰਾਫਟ ਅਨੁਸਾਰ ਟਰਾਂਸਪੋਰਟੇਸ਼ਨ ‘ਚ ਨਾ ਇਸਤੇਮਾਲ ਹੋਣ ਵਾਲੇ ਹਲਕੇ ਵਾਹਨਾਂ ਦੀ ਨਵੀਂ ਰਜਿਸਟਰੇਸ਼ਨ ਫੀਸ 600 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਹਲਕੀ ਮੋਟਰ ਗੱਡੀਆਂ ਦੇ ਰਜਿਸਟਰੇਸ਼ਨ ਦੇ ਨਵੀਨੀਕਰਨ ਦੀ ਨਵੀਂ ਫੀਸ 15 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਮੋਟਰਸਾਈਕਲ ਦੇ ਨਵੇਂ ਰਜਿਸਟਰੇਸ਼ਨ ਦੀ ਫੀਸ 1 ਹਜ਼ਾਰ ਅਤੇ ਨਵੀਨੀਕਰਨ ਦੀ ਫੀਸ 2 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਟਰਾਂਸਪੋਰਟੇਸ਼ਨ ਲਈ ਇਸਤੇਮਾਲ ਹੋਣ ਵਾਲੇ ਹਲਕੇ ਮੋਟਰ ੍ਵਹੀਕਲ ਦੇ ਨਵੇਂ ਰਜਿਸਟਰੇਸ਼ਨ ਲਈ 10 ਹਜ਼ਾਰ ਰੁਪਏ ਅਤੇ ਨਵੀਨੀਕਰਨ ਲਈ 20 ਹਜ਼ਾਰ ਰੁਪਏ ਦੀ ਫੀਸ ਤੈਅ ਕੀਤੀ ਗਈ ਹੈ।

ਇਲੈਕਟ੍ਰਿਕ ਵਾਹਨਾਂ ਦੇ ਰਜਿਸਟਰੇਸ਼ਨ ਲਈ ਮਿਲੇਗੀ ਛੋਟ – ਡਰਾਫਟ ਵਿਚ ਬੈਟਰੀ ਨਾਲ ਚੱਲਣ ਵਾਲੇ ਜਾਂ ਇਲੈਕਟ੍ਰਾਨਿਕ ੍ਵਹੀਕਲ ਨੂੰ ਰਜਿਸਟਰੇਸ਼ਨ ‘ਚ ਛੋਟ ਦੇਣ ਦੀ ਗੱਲ ਕਹੀ ਗਈ ਹੈ। ਡਰਾਫਟ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਆਪਣੀ ਪੁਰਾਣੀ ਗੱਡੀ ਨੂੰ ਕਿਸੇ ਰਜਿਸਟਰਡ ਕਬਾੜ ਡੀਲਰ ਤੋਂ ਸਕ੍ਰੈਪ ਕਰਵਾ ਕੇ ਸਰਟੀਫਿਕੇਟ ਲੈਂਦਾ ਹੈ ਤਾਂ ਨਵਾਂ ਇਲੈਕਟ੍ਰਿਕ ੍ਵਹੀਕਲ ਖਰੀਦਦੇ ਸਮੇਂ ਉਸਨੂੰ ਰਜਿਸਟਰੇਸ਼ਨ ‘ਚ ਛੋਟ ਮਿਲੇਗੀ। ਇਸ ਦੇ ਨਾਲ ਹੀ ਨਵੀਨੀਕਰਨ ਦੀ ਲੇਟ ਰਜਿਸਟਰੇਸ਼ਨ ਲਈ 300 ਰੁਪਏ ਹਰ ਮਹੀਨੇ ਦੇ ਹਿਸਾਬ ਨਾਲ ਲੇਟ ਫੀਸ ਲਈ ਜਾਵੇਗੀ। ਨਵੇਂ ਵਾਹਨਾਂ ਦਾ ਸਮਾਰਟ ਕਾਰਡ ਰਜਿਸਟਰੇਸ਼ਨ ਲਈ 200 ਰੁਪਏ ਵਾਧੂ ਭੁਗਤਾਨ ਕਰਨਾ ਹੋਵੇਗਾ।

15 ਸਾਲ ਪੁਰਾਣੇ ਵਾਹਨ ਕਬਾੜ ‘ਚ ਭੇਜਣ ਦਾ ਪ੍ਰਸਤਾਵ – ਕੇਂਦਰ ਸਰਕਾਰ ਵਲੋਂ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਵਰਤੋਂ ਤੋਂ ਹਟਾ ਕੇ ਕਬਾੜ ‘ਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੇ ਡਰਾਫਟ ਮੁਤਾਬਕ ਸਰਕਾਰ ਦੀ ਯੋਜਨਾ ਹੈ ਕਿ 15 ਸਾਲ ਪੁਰਾਣੇ ਵਾਹਨਾਂ ਦੇ ਠੀਕ-ਠਾਕ ਹੋਣ ਦੇ ਸਰਟੀਫਿਕੇਟ ਦਾ ਨਵੀਨੀਕਰਣ ਹਰ 6 ਮਹੀਨੇ ਵਿਚ ਕਰਵਾਇਆ ਜਾਵੇ। ਮੌਜੂਦਾ ਸਮੇਂ ਨਵੀਨੀਕਰਣ ਕਰਵਾਉਣ ਦੀ ਸਮਾਂ-ਸੀਮਾ ਇਕ ਸਾਲ ਹੈ। ਹਾਲਾਂਕਿ ਦਿੱਲੀ ‘ਚ ਸਭ ਤੋਂ ਵਧ ਪ੍ਰਦੂਸ਼ਣ ਹੋਣ ਕਰਕੇ ਇਥੇ ਪਹਿਲਾਂ ਹੀ 15 ਸਾਲ ਪੁਰਾਣੇ ਵਾਹਨ ਚਲਾਉਣ ‘ਤੇ ਬੈਨ ਲੱਗਾ ਹੋਇਆ ਹੈ।

ਪੁਰਾਣੇ ਵਾਹਨਾਂ ਦੀ ਨਵੀਨੀਕਰਨ ਫੀਸ – ਮੋਟਰਸਾਈਕਲ ਦੀ ਮੈਨੁਅਲ ਫਿਟਨੈੱਸ ਫੀਸ 400 ਰੁਪਏ ਅਤੇ ਆਟੋਮੇਟਿਡ ਲਈ 800 ਰੁਪਏ ਤੈਅ ਕੀਤੇ ਗਏ ਹਨ। ਤਿੰਨ ਪਹੀਆ ਵਾਹਨ ਲਈ ਮੈਨੁਅਲ 800 ਰੁਪਏ ਅਤੇ ਆਟੋਮੇਟਿਡ ਲਈ 1200 ਰੁਪਏ ਦੀ ਫੀਸ ਤੈਅ ਕੀਤੀ ਗਈ ਹੈ। 15 ਸਾਲ ਪੁਰਾਣੀ ਟਰਾਂਸਪੋਰਟ ਗੱਡੀ ਲਈ ਹਰ 6 ਮਹੀਨੇ ਵਿਚ ਨਵੀਨੀਕਰਨ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 8 ਸਾਲ ਤੱਕ ਦੇ ਪੁਰਾਣੇ ਟਰਾਂਸਪੋਰਟ ਵਾਹਨਾਂ ਨੂੰ ਦੋ ਸਾਲ ‘ਚ 1 ਵਾਰ ਅਤੇ 8 ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਹਰ ਸਾਲ ਫਿਟਨੈੱਸ ਸਰਟੀਫਿਕੇਟ ਲੈਣਾ ਲਾਜ਼ਮੀ ਬਣਾਇਆ ਗਿਆ ਹੈ।