ਅੱਜ ਜਿੱਥੇ ਦੇਸ਼ ਵਿਚ ਚੋਣਾਂ ਨੂੰ ਲੈ ਕੇ ਦੇਸ਼ ਦਾ ਮਾਹੌਲ ਗਰਮਾਇਆ ਦਿਖਾਈ ਦੇ ਰਿਹਾ ਹੈ ਓਥੇ ਸਾਡੇ ਦੇਸ਼ ਦੇ ਨੌਜਵਾਨ ਮੁੰਡੇ ਕੁੜੀਆਂ ਪਬ-ਜੀ ਵਿਚ ਬੰਦੇ ਮਾਰਨ ਚ ਰੁਝਿਆ ਹੋਇਆ ਹੈ। ਪੱਬ- ਜੀ ਸਮਾਰਟ ਫੋਨ ਤੇ ਖੇਡੀ ਜਾਣ ਵਾਲੀ ਇੱਕ ਗੇਮ ਹੈ। ਇਸ ਗੇਮ ਨੂੰ ਸਾਊਥ ਕੋਰੀਆ ਦੀ ਬਲੁਹੋਲ ਨਾਮਕ ਕੰਪਨੀ ਦ੍ਵਾਰਾ ੨੦੧੭ ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਗੇਮ ਨੂੰ ੧੦੦ ਮਿਲੀਅਨ ਤੋਂ ਵੀ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁਕਾ ਹੈ। ਸੈਕਟਰ-27 ’ਚ ਦਸਵੀਂ ਕਲਾਸ ਦਾ ਵਿਦਿਆਰਥੀ ਬੁੱਧਵਾਰ ਸ਼ਾਮ ਨੂੰ ਕਮਰੇ ’ਚ ਮ੍ਰਿਤਕ ਪਿਆ ਮਿਲਿਆ।

ਉਹ ਆਪਣੇ ਕਮਰੇ ’ਚ ਸਵੇਰੇ ਤੋਂ ਪਬਜੀ ਗੇਮ ਖੇਡ ਰਿਹਾ ਸੀ। 17 ਸਾਲ ਦੇ ਵਿਦਿਆਰਥੀ ਨੂੰ ਜੀ. ਐੱਮ. ਐੱਸ. ਐੱਚ.-16 ’ਚ ਡਾਕਟਰਾਂ ਨੇ ਬਰਾਟ ਡੈੱਡ ਐਲਾਨ ਦਿੱਤਾ। ਉਹ ਹਾਈ ਕੋਰਟ ’ਚ ਤਾਇਨਾਤ ਸੁਪਰਡੈਂਟ ਦਾ ਪੁੱਤਰ ਸੀ। ਕਿਆਸ ਲਾਏ ਜਾ ਰਹੇ ਹਨ ਕਿ ਬੱਚੇ ਦੀ ਮੌਤ ਗੇਮ ਕਾਰਨ ਹੋਈ ਹੈ। ਫਿਲਹਾਲ ਲਾਸ਼ ਮੌਰਚਰੀ ’ਚ ਰਖਵਾ ਦਿੱਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੁੱਤਰ ਕਾਫ਼ੀ ਸਮੇਂ ਤੋਂ ਪਬਜੀ ’ਚ ਹੀ ਬਿਜ਼ੀ ਰਹਿੰਦਾ ਸੀ।

ਦੋ ਦਿਨ ਪਹਿਲਾਂ ਕਲਾਸ ਟੀਚਰ ਨੇ ਵੀ ਉਸ ਨੂੰ ਕੁੱਟਿਆ ਸੀ, ਜਿਸ ਕਾਰਨ ਉਹ ਥੋਡ਼੍ਹਾ ਪ੍ਰੇਸ਼ਾਨ ਸੀ। ਜਿਹੜੇ ਲੋਕਾਂ ਦੇ ਸੋਸ਼ਲ ਕਾਂਟੈਕਟ ਘੱਟ ਹੁੰਦੇ ਹਨ, ਉਹ ਆਨਲਾਈਨ ਗੇਮਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਆਨਲਾਈਨ ਗੇਮਾਂ ਇਕ ਤਰ੍ਹਾਂ ਦਾ ਡਿਸਆਰਡਰ ਹੈ। ਓ. ਪੀ. ਡੀ. ’ਚ ਕਈ ਕੇਸ ਆਉਂਦੇ ਹਨ। ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਬੱਚਿਆਂ ਨੂੰ ਆਊਟਡੋਰ ਖੇਡਾਂ ਜ਼ਰੂਰ ਖਿਡਾਉਣ। ਜੇਕਰ ਕਿਸੇ ਨੂੰ ਲੱਗੇ ਕਿ ਬੱਚਾ ਚੁੱਪਚਾਪ ਰਹਿਣ ਲੱਗ ਪਿਆ ਹੈ ਤਾਂ ਉਹ ਅਲਾਰਮਿੰਗ ਸਾਈਨ ਹੋ ਸਕਦਾ ਹੈ।