ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ ਤਾਂਬੇ ਵਿੱਚ ਰੱਖਿਆ ਹੋਇਆ ਪਾਣੀ ਲਾਭਦਾਇਕ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਤਾਂਬੇ ਦੇ ਬਰਤਨ ਦਾ ਪਾਣੀ ਪੀਣ ਦੇ ਕੁੱਝ ਅਜਿਹੇ ਫ਼ਾਇਦਿਆਂ ਦੱਸ ਰਹੇ ਹਾਂ, ਜੋ ਹਰ ਕਿਸੇ ਲਈ ਲਾਭਦਾਇਕ ਹੈ।

ਰੀਰ ਦੀ ਤੰਦਰੁਸਤੀ ਲਈ ਰੋਜ਼ਾਨਾ ਨਿਯਮਤ ਮਾਤਰਾ ਵਿੱਚ ਪਾਣੀ ਪੀਣਾ ਸਿਹਤ ਲਈ ਚੰਗੀ ਗੱਲ ਹੈ। ਹਰ ਇਨਸਾਨ ਨੂੰ ਤੰਦਰੁਸਤ ਰਹਿਣ ਲਈ ਅੱਠ ਤੋਂ ਦਸ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਰ ਜੇ ਇਹ ਪਾਣੀ ਤਾਂਬੇ ਦੇ ਗਿਲਾਸ ਵਿੱਚ ਪੀਤਾ ਜਾਵੇ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ।

ਸਰੀਰ ਵਿਚ ਹੋਣ ਵਾਲੇ ਕਈ ਪ੍ਰਕਾਰ ਦੇ ਰੋਗ ਬਿਨਾਂ ਦਵਾਈ ਤੋਂ ਠੀਕ ਹੋ ਜਾਂਦੇ ਹਨ ਕਿਉਂਕਿ ਤਾਂਬੇ ਦੇ ਗਲਾਸ ਵਿੱਚ ਪਾਣੀ ਨਾਲ ਸਰੀਰ ਵਿੱਚੋਂ ਕਈ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ।ਤਾਂਬੇ ਦੇ ਗਿਲਾਸ ਵਿੱਚ ਘੱਟੋ ਘੱਟ ਅੱਠ ਘੰਟੇ ਤੱਕ ਰੱਖੇ ਪਾਣੀ ਨੂੰ ਆਯੁਰਵੇਦ ਵਿੱਚ ਤਾਮਰਜਲ ਕਿਹਾ ਜਾਂਦਾ ਹੈ ।

ਤਾਂਬੇ ਦੇ ਵਿੱਚ ਇੱਕ ਖਾਸ ਗੁਣ ਹੁੰਦਾ ਹੈ ।ਜਿਸ ਦੇ ਚੱਲਦੇ ਇਹ ਸਰੀਰ ਦੇ ਵਿੱਚ ਆਇਰਨ ਨੂੰ ਸੋਖ ਲੈਂਦਾ ਹੈ। ਖੂਨ ਦੀ ਕਮੀ ਸਰੀਰ ਵਿੱਚ ਆਇਰਨ ਦੀ ਕਮੀ ਦੇ ਕਾਰਨ ਹੁੰਦੀ ਹੈ।ਤਾਂਬਾ ਉਸ ਕਮੀ ਨੂੰ ਪੂਰਾ ਕਰਦਾ ਹੈ ।ਗਠੀਆ ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ ਹੋ ਜਾਂਦੀ ਹੈ, ਤਾਂਬੇ ਦਾ ਪਾਣੀ ਸਰੀਰ ‘ਚ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ ਇਸ ਨਾਲ ਗਠੀਆ ਰੋਗ ਤੋਂ ਛੁਟਕਾਰਾ ਮਿਲਦਾ ਹੈ।