Home / Viral / ਗੁਰਦੇ ਦੀ ਪੱਥਰੀ ਨੂੰ 1 ਹਫ਼ਤੇ ਚ’ ਬਾਹਰ ਕੱਢ ਦੇਵੇਗੀ ਇਹ ਸ਼ਕਤੀਸ਼ਾਲੀ ਜੜ੍ਹੀ ਬੂਟੀ, ਜਾਣਕਾਰੀ ਦੇਖੋ ਤੇ ਸਭ ਨਾਲ ਸ਼ੇਅਰ ਕਰੋ

ਗੁਰਦੇ ਦੀ ਪੱਥਰੀ ਨੂੰ 1 ਹਫ਼ਤੇ ਚ’ ਬਾਹਰ ਕੱਢ ਦੇਵੇਗੀ ਇਹ ਸ਼ਕਤੀਸ਼ਾਲੀ ਜੜ੍ਹੀ ਬੂਟੀ, ਜਾਣਕਾਰੀ ਦੇਖੋ ਤੇ ਸਭ ਨਾਲ ਸ਼ੇਅਰ ਕਰੋ

ਬਾਥੂ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਡਾਕਟਰਾਂ ਦੇ ਮੁਤਾਬਕ ਬਾਥੂ ਨੂੰ ਖਾਣ ‘ਚ ਕਿਸੇ ਨਾ ਕਿਸੇ ਰੂਪ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਲੋਹਾ ਭਰਪੂਰ ਮਾਤਰਾ ਵਿੱਚ ਹੁੰਦਾ ਹੈ।ਸਰਦੀ ਦੇ ਮੌਸਮ ‘ਚ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਬੀਮਾਰੀਆਂ ਤੋਂ ਵੀ ਬਚਾਈ ਰੱਖਣ। ਠੰਡ ਦੇ ਮੌਸਮ ‘ਚ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਸਰੀਰ ਦੇ ਕਈ ਹਿੱਸਿਆਂ ‘ਚ ਦਰਦ ਹੋਣਾ, ਪੁਰਾਣੀ ਸੱਟ ‘ਚ ਤਕਲੀਫ ਹੋਣਾ,ਚਮੜੀ ‘ਚ ਰੁੱਖਾਪਨ,ਬਦਹਜ਼ਮੀ ਅਤੇ ਜੋੜਾਂ ਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਬਾਥੂ ਸਬਜ਼ੀ ਦੀ ਵਰਤੋਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ।

ਇਸ ਤੋਂ ਇਲਾਵਾ ਬਾਥੂ ਸਬਜ਼ੀ ਦੀ ਵਰਤੋਂ ਤੁਹਾਨੂੰ ਪੱਥਰੀ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ। ਬਾਥੂ, ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ। ਇਹ ਖਾਣੇ ਵਿੱਚ ਸਵਾਦਿਸ਼ਟ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਵਿਟਾਮਿੰਸ ਸਰੀਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਇਸ ‘ਚ ਵਿਟਾਮਿਨ ਏ, ਪ੍ਰੋਟੀਨ, ਚਰਬੀ, ਵਿਟਾਮਿਨ ਸੀ ਅਤੇ ‘ਬੀ ਸਮੇਤ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਪ੍ਰਚੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ।

ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਲਈ ਬਾਥੂ ਦੀ ਸਬਜ਼ੀ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਗੁਰਦੇ ਅਤੇ ਪੇਸ਼ਾਬ ਦੇ ਰੋਗ ਹੋਣ ਸਮੇਂ ਬਾਥੂ ਦਾ ਰਸ ਪੀਣਾ ਚਾਹੀਦਾ ਹੈ। ਇਸ ਨਾਲ ਲਾਭ ਮਿਲਦਾ ਹੈ।
ਬਾਥੂ ਨੂੰ ਉਬਾਲਣ ਤੋਂ ਬਾਅਦ ਇਸ ਦੇ ਰਸ ਨੂੰ ਨਿੰਬੂ, ਲੂਣ ਅਤੇ ਜੀਰੇ ‘ਚ ਮਿਲਾ ਕੇ ਪੀਓ। ਇਸ ਨੂੰ ਪੀਣ ਨਾਲ ਪੇਸ਼ਾਬ ‘ਚ ਜਲਨ ਹੋਣੀ ਅਤੇ ਦਰਦ ਹੋਣੀ ਬੰਦ ਹੋ ਜਾਂਦੀ ਹੈ।

ਸਿਰ ‘ਚ ਜੇਕਰ ਜੂੰਆਂ ਹੋਣ ਤਾਂ ਬਾਥੂ ਉਬਾਲ ਕੇ ਇਸ ਦੇ ਪਾਣੀ ਨਾਲ ਸਿਰ ਧੋਣ ਨਾਲ ਜੂੰਆਂ ਮਰ ਜਾਂਦੀਆਂ ਹਨ ਅਤੇ ਸਿੱਕਰੀ ਵੀ ਦੂਰ ਹੋ ਜਾਂਦੀ ਹੈ। ਸਫੈਦ ਦਾਗ, ਦਾਦ, ਖੁਜਲੀ, ਫੋੜੇ ਵਰਗੇ ਰੋਗ ਹੋਣ ਤਾਂ ਬਾਥੂ ਦਾ ਰਸ ਪੀਣਾ ਚਾਹੀਦਾ ਹੈ।ਬਾਥੂ ਦਾ ਰਸ ਮਲੇਰੀਆ, ਬੁਖਾਰ ਨਾਲ ਲੜਨ ‘ਚ ਸਹਾਇਕ ਹੈ। ਕਬਜ਼ ਨਾਲ ਪੀੜਤ ਰੋਗੀਆਂ ਨੂੰ ਵੀ ਫਾਇਦਾ ਮਿਲਦਾ ਹੈ। ਕੁਝ ਹਫਤਿਆਂ ਤੱਕ ਵਰਤੋਂ ਕਰਨ ਨਾਲ ਹੀ ਇਹ ਸਮੱਸਿਆ ਖਤਮ ਹੋ ਜਾਂਦੀ ਹੈ।ਪੱਥਰੀ ਹੋਣ ‘ਤੇ ਇਕ ਗਲਾਸ ਕੱਚੇ ਬਾਥੂ ਦੇ ਰਸ ‘ਚ ਖੰਡ ਮਿਲਾ ਕੇ ਪੀਣ ਨਾਲ ਪੱਥਰੀ ਭੁਰ ਕੇ ਬਾਹਰ ਆ ਜਾਂਦੀ ਹੈ।

error: Content is protected !!