Home / Viral / ਪੰਜਾਬ ਤੋਂ ਆਈ ਅੱਤ ਮਾੜੀ ਖਬਰ – ਆਹ ਕੀ ਕਰਤੂਤਾਂ ਹੋਣ ਲੱਗ ਪਈਆਂ

ਪੰਜਾਬ ਤੋਂ ਆਈ ਅੱਤ ਮਾੜੀ ਖਬਰ – ਆਹ ਕੀ ਕਰਤੂਤਾਂ ਹੋਣ ਲੱਗ ਪਈਆਂ

ਜਲੰਧਰ— ਭਾਰਗੋ ਕੈਂਪ ਦੇ ਲੱਕੜ ਵਾਲਾ ਚੌਕ ਵਾਸੀ ਇਕ ਔਰਤ ਜੋ ਕਿ ਸਿਵਲ ਹਸਪਤਾਲ ‘ਚ ਇਲਾਜ ਅਧੀਨ ਸੀ, ਉਸ ਦੀ ਕੁੱਖ ‘ਚ ਬੱਚੀ ਦੀ ਮੌਤ ਹੋ ਗਈ। ਔਰਤ ਦਾ ਦੋਸ਼ ਹੈ ਕਿ ਸੱਸ ਅਤੇ ਪਤੀ ਵੱਲੋਂ ਕੁੱਟਮਾਰ ਕਰਨ ਕਾਰਣ ਬੱਚੀ ਦੀ ਮੌਤ ਹੋਈ ਹੈ ਅਤੇ ਪਤੀ ਦਾ ਦੋਸ਼ ਸੀ ਕਿ ਪਤਨੀ ਨੇ ਜਾਣ-ਬੁੱਝ ਕੇ ਦਵਾਈ ਖਾ ਕੇ ਬੱਚੀ ਨੂੰ ਪੈਦਾ ਹੋਣ ਨਹੀਂ ਦਿੱਤਾ। ਇਸ ਗੱਲ ਨੂੰ ਲੈ ਕੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਪੇਕੇ ਅਤੇ ਸਹੁਰੇ ਧਿਰ ਦੇ ਲੋਕਾਂ ‘ਚ ਜੰਮ ਕੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ।

ਸੋਨੀਆ ਪੁੱਤਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ 6 ਮਹੀਨੇ ਪਹਿਲਾਂ ਸੌਰਵ ਵਾਸੀ ਬਸਤੀ ਸ਼ੇਖ ਉਜਾਲਾ ਨਗਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੌਰਵ ਉਸ ਨੂੰ ਪੇਕੇ ਘਰ ਜਾਣ ਤੋਂ ਰੋਕਦਾ ਅਤੇ ਮੋਬਾਇਲ ਫੋਨ ‘ਤੇ ਵੀ ਗੱਲ ਕਰਨ ਤੋਂ ਮਨ੍ਹਾ ਕਰਦਾ ਰਹਿੰਦਾ ਸੀ। ਵਿਰੋਧ ਕਰਨ ‘ਤੇ ਸੱਸ ਅਤੇ ਪਤੀ ਉਸ ਦੇ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ। 2 ਮਹੀਨਿਆਂ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਕਰੀਬ 5 ਮਹੀਨਿਆਂ ਦੀ ਉਹ ਗਰਭਵਤੀ ਵੀ ਹੈ। ਦਰਦ ਵਧਣ ‘ਤੇ ਉਹ ਬੀਤੇ ਦਿਨ ਸਵੇਰੇ ਉਹ ਸਿਵਲ ਹਸਪਤਾਲ ਪਹੁੰਚੀ ਤਾਂ ਡਿਲਿਵਰੀ ਦੌਰਾਨ ਉਸ ਦੀ ਕੁੱਖ ‘ਚੋਂ ਮ੍ਰਿਤਕ ਬੱਚੀ ਪੈਦਾ ਹੋਈ। ਇਸ ਦਾ ਕਾਰਨ ਉਸ ਦੇ ਨਾਲ ਪਤੀ ਅਤੇ ਸੱਸ ਵੱਲੋਂ ਕੁੱਟਮਾਰ ਕਰਨਾ ਹੀ ਹੈ।

ਦੂਜੀ ਧਿਰ ਦੇ ਸੌਰਵ ਨੇ ਪਤਨੀ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਉਹ ਬੱਚੇ ਨੂੰ ਜਨਮ ਦੇਵੇ, ਇਸ ਲਈ ਉਸ ਨੇ ਖੁਦ ਹੀ ਉਸ ਨੂੰ ਕੁੱਖ ਵਿਚ ਮਾਰ ਦਿੱਤਾ ਹੈ। ਰਹੀ ਗੱਲ ਕੁੱਟਮਾਰ ਕਰਨ ਦੀ, ਇਹ ਗੱਲ ਬਿਲਕੁੱਲ ਗਲਤ ਹੈ। ਥਾਣਾ ਭਾਰਗੋ ਕੈਂਪ ‘ਚ ਤਾਇਨਾਤ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਕਰਵਾ ਕੇ ਇਹ ਗੱਲ ਸਾਫ ਹੋਵੇਗੀ। ਜੇਕਰ ਰਿਪੋਰਟ ‘ਚ ਬੱਚੀ ਦੀ ਮੌਤ ਦਾ ਕਾਰਨ ਕੁੱਟਮਾਰ ਹੋਇਆ ਤਾਂ ਪੁਲਸ ਮੁਲਜ਼ਮ ਧਿਰ ਖਿਲਾਫ ਕੇਸ ਦਰਜ ਕਰੇਗੀ।

error: Content is protected !!