Home / Viral / ਹੁਣੇ ਹੁਣੇ ਪਾਕਿਸਤਾਨ ਚ ਇਸ ਕੁੜੀ ਨਾਲ ਜੋ ਹੋਇਆ ਇੰਡੀਆ ਚ ਮੱਚ ਗਈ ਹਾਹਾਕਾਰ

ਹੁਣੇ ਹੁਣੇ ਪਾਕਿਸਤਾਨ ਚ ਇਸ ਕੁੜੀ ਨਾਲ ਜੋ ਹੋਇਆ ਇੰਡੀਆ ਚ ਮੱਚ ਗਈ ਹਾਹਾਕਾਰ

ਪਾਕਿਸਤਾਨ ਵਿਚ ਹਿੰਦੂ-ਸਿੱਖ ਕੁੜੀਆਂ ਨੂੰ ਅਗਵਾ ਕਰਨ ਅਤੇ ਜ਼ਬਰੀ ਧਰਮ ਪਰਿਵਰਤਨ ਕਰਨ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਹੁਣ ਇਕ ਹੋਰ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕੁਰ ਵਿਚ ਇਕ ਹਿੰਦੂ ਕੁੜੀ ਨੂੰ ਵਪਾਰ ਪ੍ਰਬੰਧਨ ਇੰਸਟੀਚਿਊਟ (IBA) ਤੋਂ ਅਗਵਾ ਕਰ ਲਿਆ ਗਿਆ ਅਤੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ।

ਅਗਵਾ ਕੀਤੀ ਗਈ ਕੁੜੀ ਦੀ ਪਛਾਣ ਰੇਣੁਕਾ ਕੁਮਾਰੀ ਦੇ ਰੂਪ ਵਿਚ ਹੋਈ ਹੈ। ਗ੍ਰੇਜੂਏਟ ਕਰਦੇ ਇਕ ਵਿਦਿਆਰਥੀ ਨੇ ਉਸ ਨੂੰ ਕਾਲਜ ਤੋਂ ਅਗਵਾ ਕਰ ਲਿਆ, ਜਿੱਥੇ ਉਹ ਵਪਾਰ ਪ੍ਰਬੰਧਨ ਇੰਸਟੀਚਿਊਟ ਵਿਚ ਗ੍ਰੇਜੁਏਟ ਦੀ ਡਿਗਰੀ ਕਰ ਰਹੀ ਸੀ। ਅਖਿਲ ਪਾਕਿਸਤਾਨ ਹਿੰਦੂ ਪੰਚਾਇਤ ਅਤੇ ਇਕ ਗੈਰ-ਲਾਭਕਾਰੀ ਸੰਗਠਨ ਵੱਲੋਂ ਇਕ ਫੇਸਬੁੱਕ ਪੋਸਟ ਵਿਚ ਇਹ ਦਾਅਵਾ ਕੀਤਾ ਗਿਆ ਕਿ ਕੁੜੀ 29 ਅਗਸਤ ਨੂੰ ਕਾਲਜ ਜਾਣ ਲਈ ਰਵਾਨਾ ਹੋਈ ਅਤੇ ਉਸ ਮਗਰੋਂ ਉਹ ਲਾਪਤਾ ਹੋ ਗਈ। ਸੂਤਰਾਂ ਨੇ ਦੱਸਿਆ ਕਿ ਇਸ ਵਿਚ ਕੱਲ ਰਾਤ ਪੁਲਸ ਨੇ ਦੋਸ਼ੀ ਨੌਜਵਾਨ ਦੇ ਭਰਾ ਨੂੰ ਗਿ੍ਰਫਤਾਰ ਕਰ ਲਿਆ। ਫਿਲਹਾਲ ਉਹ ਹਿਰਾਸਤ ਵਿਚ ਹੈ।ਸੂਤਰਾਂ ਨੇ ਏ.ਐੱਨ.ਆਈ. ਤੋਂ ਪੁਸ਼ਟੀ ਕੀਤੀ ਹੈ ਕਿ ਅਗਵਾ ਕੁੜੀ ਸਿਆਲਕੋਟ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਕਾਰਕੰੁਨ ਮਿਰਜ਼ਾ ਦਿਲਾਵਰ ਬੇਗ ਦੀ ਰਿਹਾਇਸ਼ ’ਤੇ ਹੈ। ਸੂਤਰਾਂ ਮੁਤਾਬਕ ਰੇਣੁਕਾ ਦਾ ਜ਼ਬਰਦਸਤੀ ਉਸੇ ਤਰ੍ਹਾਂ ਧਰਮ ਪਰਿਵਰਤਨ ਕੀਤਾ ਗਿਆ, ਜਿਸ ਤਰ੍ਹਾਂ ਨਾਲ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਰ ਕੁੜੀਆਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ।ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਪਾਕਿਸਤਾਨ ਵਿਚ 19 ਸਾਲਾ ਜਗਜੀਤ ਕੌਰ ਦਾ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ। ਜਗਜੀਤ ਕੌਰ ਦਾ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਾ ਦਿੱਤਾ ਗਿਆ। ਇਸ ਤੋਂ ਪਹਿਲਾਂ ਉਸ ਦਾ ਵੀ ਜ਼ਬਰੀ ਧਰਮ ਪਰਿਵਰਤਨ ਕਰਾ ਦਿੱਤਾ ਗਿਆ ਸੀ।

error: Content is protected !!