ਖੂਨ ਸਾਫ਼ ਅਤੇ ਪਤਲਾ ਕਰਨ ਲਈ ਕੁੱਝ ਦਵਾਈਆਂ ਖਾਂਦੇ ਹਨ ਪਰ ਤੁਸੀਂ ਦੇਸੀ ਨੁਸਖੇ ਅਤੇ ਆਯੁਰਵੇਦ ਇਲਾਜ ਆਪਣਾ ਕੇ ਵੀ ਖੂਨ ਸਾਫ਼ ਕਰਨ ਦੇ ਘਰੇਲੂ ਇਲਾਜ ਵੀ ਕਰ ਸਕਦੇ ਹੋ ।ਅੱਜ ਅਸੀਂ ਜਾਣਦੇ ਹਾਂ ਕਿ ਖੂਨ ਸਾਫ਼ ਕਿਵੇਂ ਕਰੀਏ ਖੂਨ ਸਾਫ਼ ਨਾ ਹੋਣ ਦੇ ਕੀ ਲੱਛਣ ਹਨ – ਆਪਣੇ ਆਸ-ਪਾਸ ਅਸੀਂ ਕੁੱਝ ਅਜਿਹੇ ਲੋਕ ਦੇਖਦੇ ਹਾਂ ਜਿੰਨਾਂ ਦੇ ਚਿਹਰਿਆਂ ਉੱਪਰ ਫੋੜੇ-ਫਿਣਸੀਆਂ ਨਿਕਲ ਆਉਂਦੇ ਹਨ ਇਸ ਤੋਂ ਇਲਾਵਾ ਕੁੱਝ ਅਜਿਹੇ ਵੀ ਲੋਕ ਹਨ ਜਿੰਨਾਂ ਦਾ ਵਜਨ ਘੱਟ ਹੁੰਦਾ ਹੈ ਅਤੇ ਕੁੱਝ ਲੋਕ ਥੋੜਾ ਕੰਮ ਕਰਕੇ ਹੀ ਥੱਕ ਜਾਂਦੇ ਹਨ ਅਤੇ ਕੁੱਝ ਲੋਕਾਂ ਨੂੰ ਪੇਟ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਤੋਂ ਪਰੇਸ਼ਾਨੀ ਰਹਿੰਦੀ ਹੈ । ਇਹਨਾਂ ਸਾਰਿਆਂ ਲੋਕਾਂ ਵਿਚ ਜਿਆਦਾਤਰ ਇਹ ਸਮੱਸਿਆਵਾਂ ਖੂਨ ਸਾਫ਼ ਨਾ ਹੋਣ ਦੇ ਕਰਨ ਹੁੰਦੀਆਂ ਹਨ । ਖੂਨ ਸਾਫ਼ ਕਰਨ ਦੇ ਉਪਾਅ ਅਤੇ ਘਰੇਲੂ ਨੁਸਖੇ ਖੂਨ ਸਾਫ਼ ਕਰਨ ਦੇ ਤਰੀਕਿਆਂ ਵਿਚੋਂ ਸਭ ਤੋਂ ਪਹਿਲਾਂ ਤਰੀਕਾ ਹੈ ਪਾਣੀ ਜਿਆਦਾ ਪੀਓ ।

ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢਣ ਅਤੇ ਬੌਡੀ ਨੂੰ ਡਿਟੌਕਸ ਕਰਨ ਦੇ ਲਈ ਜਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਪਾਣੀ ਪੀਓ । ਗ੍ਰੀਨ ਟੀ ਥਕਾਨ ਦੂਰ ਕਰਨ ,ਤਨਾਆ ਘੱਟ ਕਰਨ ਅਤੇ ਖੂਨ ਸਾਫ਼ ਕਰਨ ਵਿਚ ਵੀ ਮੱਦਦਗਾਰ ਹੈ ।ਖੂਨ ਸਾਫ਼ ਕਰਨ ਦੇ ਲਈ ਗ੍ਰੀਨ ਟੀ ਦਿਨ ਵਿਚ 1 ਤੋਂ 2 ਵਾਰ ਪੀਓ । ਸੌਂਫ ਨਾਲ ਖੂਨ ਸਾਫ਼ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ ।ਸਭ ਤੋਂ ਪਹਿਲਾਂ ਮਿਸ਼ਰੀ ਅਤੇ ਸੌਂਫ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਵੋ ।ਹੁਣ ਇਸ ਮਿਸ਼ਰਨ ਨੂੰ 2 ਮਹੀਨੇ ਤੱਕ ਸਵੇਰੇ-ਸ਼ਾਮ ਪਾਣੀ ਦੇ ਨਾਲ ਸੇਵਨ ਕਰੋ । ਖੂਨ ਸਾਫ਼ ਕਰਨ ਦੀਆਂ ਆਯੁਰਵੇਦ ਦਵਾਈਆਂ ਵਿਚ ਕਣਕ ਦੇ ਜਵਾਰ ਦਵਾ ਦੀ ਤਰਾਂ ਕੰਮ ਕਰਦੇ ਹਨ ।ਇਹ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢ ਕੇ ਖੂਨ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈਖੂਨ ਸਾਫ਼ ਕਰਨ ਦੇ ਲਈ ਕੀ ਖਾਈਏ ਖੂਨ ਨੂੰ ਸਾਫ਼ ਕਰਨ ਵਾਲੇ ਆਹਾਰ ਵਿਚ ਅਜਿਹਾ food ਸ਼ਾਮਿਲ ਕਰੋ ਜਿਸ ਵਿਚ ਫਾਇਬਰ ਬਹੁਤ ਮਾਤਰਾ ਵਿਚ ਹੋਵੇ ਜਿਵੇਂ ਗਾਜਰ ,ਮੂਲੀ ,ਚਕੁੰਦਰ ,ਸ਼ਲਗਮ ,ਬ੍ਰਾਊਨ ਰਾਇਸ ,ਹਰੀਆਂ ਸਬਜੀਆਂ ਅਤੇ ਤਾਜੇ ਫ਼ਲ । ਵਿਟਾਮਿਨ c ਵੀ ਖੂਨ ਸਾਫ਼ ਕਰਨ ਵਿਚ ਬਹੁਤ ਫਾਇਦਾ ਕਰਦਾ ਹੈ ।ਆਪਣੀ ਡਾਇਟ ਵਿਚ ਅਜਿਹੀਆਂ ਚੀਜਾਂ ਖਾਓ ਜਿੰਨਾਂ ਵਿਚ ਵਿਟਾਮਿਨ c ਦੀ ਮਾਤਰਾ ਜਿਆਦਾ ਹੋਵੇ ਜਿਵੇਂ ਕਿ ਨਿੰਬੂ ਅਤੇ ਸੰਤਰਾ ।

ਖੂਨ ਪਤਲਾ ਕਰਨ ਲਈ ਉਪਾਅ ਜੇਕਰ ਤੁਹਾਡੇ ਖੂਨ ਦਾ ਪ੍ਰਵਾਹ ,ਦਿਲ ਦਾ ਕੋਈ ਰੋਗ ਜਾ ਦਿਮਾਗ ਤਕ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਾ ਹੋ ਰਿਹਾ ਹੋਵੇ ਤਾਂ ਡਾਕਟਰ ਤੁਹਾਨੂੰ ਖੂਨ ਪਤਲਾ ਕਰਨ ਦੀ ਸਲਾਹ ਜਰੂਰ ਦੇਣਗੇ ਖੂਨ ਦਾ ਗਾੜਾ ਹੋਣਾ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਵਧਾਉਂਦਾ ਹੈ ਕਿਉਕਿ ਇਸ ਨਾਲ ਖੂਨ ਵਹਿਣੀਆਂ ਵਿਚ ਖੂਨ ਦਾ ਥੱਕਾ ਜੰਮਣਾ ਜਿਹੀਆਂ ਸਮੱਸਿਆਂਵਾਂ ਆਉਣ ਲੱਗ ਜਾਂਦੀਆਂ ਹਨ ਖੂਨ ਨੂੰ ਪਤਲਾ ਕਰਨ ਦੇ ਤਰੀਕੇ ਵਿਚ ਕੁੱਝ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਖੂਨ ਪਤਲਾ ਕਰਨ ਵਾਲੀਆਂ ਮੈਡੀਸਿਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹਿਦਾ ਕਿਉਕਿ ਜਿਆਦਾ ਪਤਲਾ ਹੋਣ ਨਾਲ ਬਲੀਡਿੰਗ ਦੀ ਸਮੱਸਿਆ ਆ ਸਕਦੀ ਹੈ ।ਬਿਨਾਂ ਡਾਕਟਰ ਦੀ ਸਲਾਹ ਦੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਨਾ ਲਵੋ ।