ਕਹਿੰਦੇ ਹਨ ਹਥਿਆਰ ਉਹ ਹੈ, ਜੋ ਮੌਕੇ ਤੇ ਕੰਮ ਆਵੇ। ਅੱਜ ਕੱਲ੍ਹ ਵੈਸੇ ਵੀ ਹਥਿਆਰ ਰੱਖਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਪਰ ਜਿੱਥੇ ਇਰਾਦੇ ਦ੍ਰਿੜ ਹੋਣ ਅਤੇ ਆਤਮ-ਵਿਸ਼ਵਾਸ ਉੱਥੇ ਇਨਸਾਨ ਛੋਟੇ ਹਥਿਆਰ ਨਾਲ ਵੀ ਵੱਡੇ ਹਥਿਆਰ ਵਾਲੇ ਦਾ ਮਕਾਬਲਾ ਕਰ ਲੈਂਦਾ ਹੈ। ਜਿਸ ਦੀ ਮਿਸਾਲ ਸਾਨੂੰ ਲੁਧਿਆਣਾ ਦੇ ਤਾਜਪੁਰ ਨੇੜੇ ਜਗਦੀਸ਼ਪੁਰਾ ਵਿਚ ਦੇਖਣ ਨੂੰ ਮਿਲੀ। ਜਿੱਥੇ ਇੱਕ ਬਜ਼ੁਰਗ ਨੇ ਇੱਕ ਕੁਰਸੀ ਨਾਲ ਹੀ ਪਿਸਤੌਲ ਵਾਲੇ ਦੋ ਨੌਜਵਾਨਾਂ ਨੂੰ ਭੱਜਣ ਲਈ ਮਜਬੁਰ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਹ ਘਟਨਾ ਸਰਾਬ ਦੇ ਠੇਕੇ ਵਿੱਚ ਵਾਪਰੀ ਇਸ ਬਜੁਰਗ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਠੇਕੇ ਵਿੱਚ ਇਕੱਲਾ ਬੈਠਾ ਸੀ ਤਾਂ ਦੋ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਇਹ ਦੁਪਹਿਰ 11:30 ਵਜੇ ਦੀ ਘਟਨਾ ਹੈ। ਇੱਕ ਲੜਕੇ ਦੇ ਹੱਥ ਵਿੱਚ ਰਵਾਲਵਰ ਸੀ। ਇਨ੍ਹਾਂ ਵਿੱਚੋਂ ਇੱਕ ਲੜਕਾ ਰਵਾਲਵਰ ਤਾਣ ਕੇ ਖੜ੍ਹਾ ਹੋ ਗਿਆ ਅਤੇ ਦੂਜੇ ਨੇ ਪੈਸੇ ਦੀ ਮੰਗ ਕੀਤੀ। ਪ੍ਰੰਤੂ ਬਜੁਰਗ ਨੇ ਪਹਿਲਾਂ ਤਾਂ ਰਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ।
ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ਫਿਰ ਉਸ ਨੇ ਦੂਜੇ ਲੜਕੇ ਨੂੰ ਧਕਾ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਕੁਰਸੀ ਚੁੱਕ ਲਈ। ਉਨ੍ਹਾਂ ਨੇ ਕੁਰਸੀ ਦੀ ਮਦਦ ਨਾਲ ਹੀ ਰਵਾਲਵਰ ਵਾਲੇ ਦਾ ਮਕਾਬਲਾ ਕੀਤਾ। ਕੋਈ ਚਾਰਾ ਨਾ ਚੱਲਦਾ ਦੇਖ ਕੇ ਦੋਵੇਂ ਲੜਕੇ ਬਿਨਾਂ ਕੁਝ ਲੁਟੇ ਵਾਪਿਸ ਮੁੜ ਗਏ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਦੋ ਨਕਾਬ-ਪੋਸ਼ ਲੁਟੇਰੇ ਠੇਕੇ ਵਿੱਚ ਨਕਦੀ ਲੁਟਣ ਦੀ ਨੀਅਤ ਨਾਲ ਆਏ ਸਨ। ਪਰ ਠੇਕੇ ਵਿੱਚ ਕੰਮ ਕਰ ਰਹੇ ਬਜੁਰਗ ਨੇ ਦਲੇਰੀ ਨਾਲ ਉਨ੍ਹਾਂ ਦਾ ਸਾਹਮਣਾ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਜਲਦੀ ਹੀ ਇਹ ਦੋਸ਼ੀ ਪੁਲੀਸ ਦੇ ਸ਼ਕੰਜੇ ਵਿੱਚ ਹੋਣਗੇ।