ਇੱਥੋਂ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪਿੰਡ ਬਡੇਸਰੋਂ ਵਿਖੇ ਇਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ਜਾਣ ਕਾਰਨ ਗੱਡੀ ‘ਚ ਸਵਾਰ ਕਰੀਬ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਧਰਮਕੋਟ ਦੀ ਸੰਗਤ ਟਾਟਾ ਗੱਡੀ ‘ਚ ਸਵਾਰ ਹੋ ਕੇ ਗੜ੍ਹਸ਼ੰਕਰ ਬਲਾਕ ਦੇ ਪਿੰਡ ਬੁਗਰਾ ਵਿਖੇ ਜਠੇਰਿਆਂ ਦੇ ਅਸਥਾਨ ‘ਤੇ ਮੱਥਾ ਟੇਕਣ ਜਾ ਰਹੀ ਸੀ।

ਸਵੇਰੇ ਕਰੀਬ 11.30 ਕੁ ਵਜੇ ਜਦੋਂ ਇਹ ਗੱਡੀ ਪਿੰਡ ਬਡੇਸਰੋਂ ਤੋਂ ਗੁਜ਼ਰ ਰਹੀ ਸੀ ਤਾਂ ਇਕ ਵਾਹਨ ਨੂੰ ਕਰਾਸ ਕਰਦੇ ਸਮੇਂ ਸਾਹਮਣੇ ਤੋਂ ਟਰੱਕ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਸੰਗਤ ਨਾਲ ਭਰੀ ਗੱਡੀ ਮੁੱਖ ਸੜਕ ਤੋਂ ਲਹਿੰਦੇ ਪਾਸੇ ਨੂੰ ਪਲਟ ਗਈ। ਇਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ।
