ਏਅਰ ਕੰਡੀਸ਼ਨਰ ਗਰਮ ਤਾਪਮਾਨ ਤੋਂ ਰਾਹਤ ਦੇ ਕੇ ਤੁਹਾਨੂੰ ਠੰਡਾ ਅਤੇ ਸਕੂਨ ਦਾ ਅਹਿਸਾਸ ਕਰਵਾਉਂਦਾ ਹੈ ਉਹ ਵੀ ਬਗੈਰ ਸ਼ੋਰ ਸ਼ਰਾਬੇ ਦੇ ਇਹੀ ਕਾਰਨ ਹੈ ਕਿ ਹੁਣ ਪੱਖੇ ਅਤੇ ਕੂਲਰ ਤੋਂ ਜਿਆਦਾ ਏ ਸੀ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ ਦਫ਼ਤਰ ਵਿਚ ਤਾ ਪੂਰੇ ਅੱਠ ਘੰਟੇ ਤੁਸੀਂ ਏ ਸੀ ਵਿਚ ਬੈਠਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇ ਤੱਕ ਏ ਸੀ ਵਿਚ ਬੈਠਣਾ ਤੁਹਾਡੇ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ ਜੇਕਰ ਨਹੀਂ ਜਾਣਦੇ ਤਾ ਜਰੂਰ ਇਹ ਗੱਲ ਜਾਣ ਲਵੋ।

ਜਿੰਨਾ ਲੋਕਾਂ ਨੂੰ ਏ ਸੀ ਵਿਚ ਬੈਠਣ ਦੀ ਆਦਤ ਨਹੀਂ ਉਹਨਾਂ ਨੂੰ ਸਰਦੀ ਜ਼ੁਕਾਮ ਬੁਖਾਰ ਹੋਣ ਦੀ ਸਮਭਵਣਾ ਆਮ ਹੀ ਬਣੀ ਰਹਿੰਦੀ ਹੈ। ਅੱਜ ਕੱਲ ਹਰ ਆਫਿਸ ਵਿਚ ਏ ਸੀ ਲੱਗਾ ਹੁੰਦਾ ਹੈ ਇਸ ਲਈ ਇਸ ਤੋਂ ਬਚਣਾ ਤੁਹਾਡੇ ਲਈ ਸੌਖਾ ਨਹੀਂ ਹੈ। ਇੱਕ ਖੋਜ ਦੇ ਅਨੁਸਾਰ ਤੁਹਾਨੂੰ ਆਰਾਮ ਦੇਣ ਵਾਲਾ ਏ ਸੀ ਤੁਹਾਡੀ ਸਿਹਤ ਲਈ ਬਿਲਕੁਲ ਵੀ ਵਧੀਆ ਨਹੀਂ ਹੈ। ਏ ਸੀ ਸਾਡੇ ਆਲੇ ਦੁਆਲੇ ਨਕਲੀ ਤਾਪਮਾਨ ਬਣਾਉਂਦਾ ਹੈ ਜੋ ਕਿ ਸਾਡੀ ਪਾਚਨ ਸ਼ਕਤੀ ਦੇ ਲਈ ਬਹੁਤ ਹੀ ਖਤਰਨਾਕ ਹੈ। ਜੇਕਰ ਤੁਸੀਂ ਵਾਰ ਵਾਰ ਬਿਮਾਰ ਹੁੰਦੇ ਹੋ ਤਾ ਉਸਦਾ ਇਕ ਇਹ ਕਾਰਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਫਿਸ ਵਿਚ 4 ਤੋਂ 8 ਘੰਟੇ ਦੇ ਵਿਚ ਏ ਸੀ ਵਿਚ ਬੈਠਦੇ ਹੋ ਤਾ ਤੁਸੀਂ ਇਹਨਾਂ ਨੁਕਸਾਨ ਦੇ ਬਾਰੇ ਵਿਚ ਜਰੂਰ ਜਾਣ ਲਵੋ।

ਲੰਬੇ ਸਮੇ ਤੱਕ ਏ ਸੀ ਵਿਚ ਰਹਿਣ ਨਾਲ ਤੁਹਾਨੂੰ ਲਗਾਤਾਰ ਹਲਕਾ ਬੁਖਾਰ ਅਤੇ ਥਕਾਨ ਬਣੇ ਰਹਿਣ ਦੀ ਸਮਭਵਣਾ ਹੋ ਸਕਦੀ ਹੈ ਏਨਾ ਹੀ ਨਹੀਂ ਇਸਦਾ ਤਾਪਮਾਨ ਜਿਆਦਾ ਘੱਟ ਕਰਨ ਤੇ ਤੁਹਾਨੂੰ ਸਿਰ ਦਰਦ ਅਤੇ ਚਿੜਚਿੜਾ ਪਨ ਮਹਿਸੂਸ ਹੋ ਸਕਦਾ ਹੈ। ਜੇਕਰ ਤੁਸੀਂ ਇਸ ਤੋਂ ਬਾਹਰ ਨਿਕਲ ਕੇ ਸਧਾਰਨ ਤਾਪਮਾਨ ਜਾ ਗਰਮ ਸਥਾਨ ਤੇ ਜਾਂਦੇ ਹੋ ਤਾ ਤੁਸੀਂ ਲੰਬੇ ਸਮੇ ਤੱਕ ਬੁਖਾਰ ਤੋਂ ਪੀੜਿਤ ਹੋ ਸਕਦੇ ਹੋ। ਜੋੜਾ ਵਿਚ ਦਰਦ :- ਲਗਾਤਾਰ ਏ ਸੀ ਦੇ ਘਟ ਤਾਪਮਾਨ ਵਿਚ ਬੈਠਣ ਸਿਰਫ ਗੋਡਿਆਂ ਦੀ ਸਮੱਸਿਆ ਹੀ ਨਹੀਂ ਦਿੰਦਾ ਬਲਕਿ ਤੁਹਾਡੇ ਸਰੀਰ ਦੇ ਸਾਰੇ ਜੋੜਾ ਵਿਚ ਦਰਦ ਦੇ ਨਾਲ ਨਾਲ ਅਕੜਨ ਪੈਦਾ ਕਰਦਾ ਹੈ ਅਤੇ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਅੱਗੇ ਚਲ ਕੇ ਹੱਡੀਆਂ ਨਾਲ ਜੁੜਿਆ ਬਿਮਾਰੀਆਂ ਨੂੰ ਵੀ ਜਨਮ ਦੇ ਸਕਦਾ ਹੈ।

ਬਲੱਡ ਪ੍ਰੈਸ਼ਰ ਅਤੇ ਅਸਥਮਾ :- ਜੇਕਰ ਤੁਹਾਡੇ ਬਲੱਡ ਪ੍ਰੈਸ਼ਰ ਨਾਲ ਸਬੰਧਿਤ ਕੋਈ ਸਮੱਸਿਆ ਹੈ ਤਾ ਤੁਹਾਨੂੰ ਏ ਸੀ ਤੋਂ ਪਰਹੇਜ ਕਰਨਾ ਚਾਹੀਦਾ ਹੈ ਇਹ ਲੋ ਬਲੱਡ ਪ੍ਰੈਸ਼ਰ ਦੇ ਲਈ ਜਿੰਮੇਵਾਰ ਹੋ ਸਕਦਾ ਹੈ ਅਤੇ ਸਾਹ ਸਬੰਧੀ ਸਮੱਸਿਆਵਾ ਵੀ ਪੈਦਾ ਕਰ ਸਕਦਾ ਹੈ ਅਸਥਮਾ ਦੇ ਮਰੀਜਾਂ ਨੂੰ ਵੀ ਏ ਸੀ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਮੋਟਾਪਾ :- ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਏ ਸੀ ਦੀ ਵਰਤੋਂ ਤੁਹਾਡੇ ਸਰੀਰ ਵਿਚ ਮੋਟਾਪਾ ਵਧਾ ਸਕਦੀ ਹੈ ਤਾਪਮਾਨ ਘੱਟ ਹੋਣ ਦੇ ਕਾਰਨ ਸਾਡਾ ਸਰੀਰ ਵੱਧ ਐਕਟਿਵ ਨਹੀਂ ਹੋ ਪਾਉਂਦਾ ਅਤੇ ਸਰੀਰ ਦੀ ਊਰਜਾ ਦੀ ਸਹੀ ਮਾਤਰਾ ਵਿਚ ਉਪਯੋਗ ਨਹੀਂ ਹੋ ਪਾਉਂਦਾ ਹੈ ਜਿਸ ਨਾਲ ਮੋਟਾਪਾ ਵਧਦਾ ਹੈ।

ਚਮੜੀ ਦੀਆ ਸਮੱਸਿਆਵਾ :- ਏ ਸੀ ਦੇ ਬੁਰੇ ਪ੍ਰਭਾਵ ਚਮੜੀ ਤੇ ਵੀ ਦਿਖਾਈ ਦਿੰਦੇ ਹਨ ਇਹ ਤੁਹਾਡੀ ਚਮੜੀ ਦੀ ਕੁਦਰਤੀ ਨਮੀ ਸਮਾਪਤ ਕਰ ਸਕਦਾ ਹੈ ਜਿਸ ਨਾਲ ਤੁਹਾਡੀ ਚਮੜੀ ਵਿਚ ਰੁੱਖਾਂਪਨ ਮਹਿਸੂਸ ਹੁੰਦਾ ਹੈ। ਰਕਤ ਸੰਚਾਰ :- ਏ ਸੀ ਵਿਚ ਬੈਠਣ ਨਾਲ ਸਰੀਰਕ ਤਾਪਮਾਨ ਬਨਾਵਟੀ ਤਰੀਕੇ ਨਾਲ ਜਿਆਦਾ ਘੱਟ ਹੋ ਜਾਂਦਾ ਹੈ ਜਿਸ ਨਾਲ ਕੋਸ਼ਿਕਾਵਾਂ ਵਿਚ ਸਕੁਚਨ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਖੂਨ ਦਾ ਸੰਚਾਰ ਵਧੀਆ ਤਰੀਕੇ ਨਾਲ ਨਹੀਂ ਹੋ ਪਾਉਂਦਾ ਹੈ ਜਿਸ ਨਾਲ ਸਰੀਰ ਦੇ ਅੰਗਾ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਦਿਮਾਗ ਤੇ ਅਸਰ :- ਏ ਸੀ ਦਾ ਤਾਪਮਾਨ ਬਹੁਤ ਘੱਟ ਹੋਣ ਤੇ ਦਿਮਾਗ ਦੀਆ ਕੋਸ਼ਕਾਵਾਂ ਵੀ ਸੰਕੁਚਿਤ ਹੁੰਦੀ ਹੈ ਜਿਸ ਨਾਲ ਦਿਮਾਗ ਦੀ ਸ਼ਕਤੀ ਅਤੇ ਕਿਰਿਆ ਸ਼ੀਲਤਾ ਪ੍ਰਭਾਵਿਤ ਹੁੰਦੀ ਹੈ। ਏਨਾ ਹੀ ਨਹੀਂ ਤੁਹਾਨੂੰ ਲਗਾਤਾਰ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।