Home / Informations / 98 ਸਾਲਾਂ ਭਾਰਤੀ ਔਰਤ ਨੂੰ ਆਸਟ੍ਰੇਲੀਆ ‘ਚੋਂ ਦਿੱਤਾ ਜਾਵੇਗਾ ਦੇਸ਼ ਨਿਕਾਲਾ ਇਸ ਕਾਰਨ ਕਰਕੇ

98 ਸਾਲਾਂ ਭਾਰਤੀ ਔਰਤ ਨੂੰ ਆਸਟ੍ਰੇਲੀਆ ‘ਚੋਂ ਦਿੱਤਾ ਜਾਵੇਗਾ ਦੇਸ਼ ਨਿਕਾਲਾ ਇਸ ਕਾਰਨ ਕਰਕੇ

ਇਸ ਕਾਰਨ ਕਰਕੇ 98 ਸਾਲਾਂ ਭਾਰਤੀ ਔਰਤ ਦੇਸ਼ ਨਿਕਾਲਾ

ਮੈਲਬੌਰਨ -ਆਸਟ੍ਰੇਲੀਆ ‘ਚ ਪਿਛਲੇ 12 ਸਾਲਾਂ ਤੋਂ ਰਹਿ ਰਹੀ ਬਜ਼ੁਰਗ ਔਰਤ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਕਿਉਂਕਿ ਉਹ ਇੱਥੋਂ ਦੀ ਸਿਹਤ ਪ੍ਰਣਾਲੀ ‘ਤੇ ਵਿੱਤੀ ਬੋਝ ਪਾਵੇਗੀ | 98 ਸਾਲਾਂ ਦੀ ਇਹ ਔਰਤ, ਜਿਸ ਨੂੰ ਭਾਰਤ ਭੇਜਣ ਦੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਇੱਥੇ ਰਹੇਗੀ ਤਾਂ ਉਹ ਬਹੁਤ ਮਹਿੰਗੀ ਪੈ ਸਕਦੀ ਹੈ | ਭਾਰਤੀ ਔਰਤ ਜੋ ਕਿ 2007 ‘ਚ ਗੋਆ ਤੋਂ ਇੱਥੇ ਆਈ ਸੀ ਤੇ ਉਸ ਨੂੰ ਉਸ ਸਮੇਂ ਟੂਰਿਸਟ ਵੀਜ਼ਾ ਮਿਲਿਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਲੋਂ ਪ੍ਰੀਜ਼ਿੰਗ

ਵੀਜ਼ਾ ਲਿਆ ਗਿਆ ਸੀ | ਇਕ ਅੰਗਰੇਜ਼ੀ ਦੀ ਅਖ਼ਬਾਰ ਦੀ ਰਿਪੋਰਟ ਅਨੁਸਾਰ 12 ਸਾਲਾਂ ਦੇ ਇੰਤਜ਼ਾਰ ਪਿੱਛੋਂ ਉਸ ਨੂੰ ਨਵੰਬਰ 2019 ‘ਚ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਇੰਮੀਗ੍ਰੇਸ਼ਨ ਵਿਭਾਗ ਵਲੋਂ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਿਹਾ ਕਿ ਜੇਕਰ ਉਹ ਇੱਥੇ ਰਹਿੰਦੀ ਹੈ ਤਾਂ ਉਸ ਦੀ ਦੇਖਭਾਲ ਇਸ ਦੇਸ਼ ਲਈ ਕਾਫ਼ੀ ਮਹਿੰਗੀ ਪਵੇਗੀ | ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਮਰਥਨ ਲਈ ਆਨਲਾਈਨ ਪਟੀਸ਼ਨ ਸਥਾਪਤ ਕੀਤੀ ਹੈ |

ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਭਾਰਤ ‘ਚ ਇਸ ਉਮਰ ‘ਚ ਕਿਸ ਤਰ੍ਹਾਂ ਰਹੇਗੀ, ਜਦੋਂ ਅਸੀਂ ਸਾਰੇ ਇੱਥੇ ਹਾਂ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਹੋਰ ਮਾਪੇ ਵੀ ਹੋ ਸਕਦੇ ਹਨ, ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬਜ਼ੁਰਗ ਇਨ੍ਹਾਂ ਦੇ ਸਿਹਤ ਸਿਸਟਮ ‘ਚ ਅਸਫ਼ਲ ਹੋ ਜਾਂਦਾ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਜਾਂਦੀ ਹੈ, ਇਹ ਕਿੱਥੋਂ ਤੱਕ ਵਾਜਬ ਹੈ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!