200 ਫੁੱਟ ਡੂੰਘੀ ਖੱਡ ਵਿਚ ਇਸ ਤਰਾਂ ਬਚਾਈ ਆਪਣੀ ਜਾਨ
ਅਮਰੀਕਾ ਦੀਆਂ ਦੋ ਜੁੜਵਾਂ ਬੱਚੀਆਂ ਦੇ ਹੌਂਸਲੇ ਨੇ ਹਰ ਇੱਕ ਨੂੰ ਹੈਰਾਨ ਕੀਤਾ ਹੈ। ਇਹਨਾਂ ਬੱਚੀਆਂ ਦੀ ਕਹਾਣੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਅਸਲ ਵਿਚ ਇੱਥੇ ਬੀਤੇ ਦਿਨੀਂ ਇਕ ਭਿਆਨਕ ਸੜਕ ਹਾ ਦ ਸਾ ਵਾਪਰਿਆ ਸੀ। ਇਸ ਹਾਦਸੇ ਵਿਚ ਇਕ ਕਾਰ ਸੜਕ ਤੋਂ ਹਟ ਕੇ 200 ਫੁੱਟ ਡੂੰਘੀ ਖੱਡ ਵਿਚ ਡਿੱਗ ਪਈ ਅਤੇ ਮਲਬੇ ਦੇ ਵਿਚ ਤਬਦੀਲ ਹੋ ਗਈ। ਕਾਰ ਦੇ ਵਿਚ ਇਕ ਪਿਤਾ ਆਪਣੀਆਂ ਦੋ ਜੁੜਵਾਂ ਬੱਚੀਆਂ ਨਾਲ ਸਫਰ ਕਰ ਰਿਹਾ ਸੀ। ਕਿਸੇ ਨੂੰ ਆਸ ਨਹੀਂ ਸੀ ਕਿ ਇੰਨੀ ਉੱਚਾਈ ਤੋਂ ਡਿੱਗਣ ਦੇ ਬਾਅਦ ਕੋਈ ਬਚਿਆ ਹੋਵੇਗਾ ਪਰ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ।
ਜਾਣਕਾਰੀ ਮੁਤਾਬਕ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵ੍ਹੀਡਬੇ ਆਈਲੈਂਡ ਵਿਚ ਬੀਤੇ ਸ਼ੁੱਕਰਵਾਰ ਨੂੰ ਇਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਕਾਰ ਚਲਾ ਰਹੇ 47 ਸਾਲ ਦੇ ਕੋਰੀ ਸਿਮੰਸ ਦੀ ਮੌਤ ਹੋ ਗਈ। ਉੱਥੇ ਉਹਨਾਂ ਦੀ ਕਾਰ ਦੀ ਪਿਛਲੀ ਸੀਟ ‘ਤੇ 4 ਸਾਲ ਦੀਆਂ ਉਹਨਾਂ ਦੀਆਂ ਜੁੜਵਾਂ ਬੇਟੀਆਂ ਵੀ ਬੈਠੀਆਂ ਸਨ, ਜਿਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਬਾਅਦ ਇਹਨਾਂ ਮਾਸੂਮ ਬੱਚੀਆਂ ਨੇ ਸੂਝਬੂਝ ਦਿਖਾਈ। ਬੱਚੀਆਂ ਨੇ ਨਾ ਸਿਰਫ ਆਪਣੀ ਸੀਟ ਬੈਲਟ ਖੋਲ੍ਹੀ ਸਗੋਂ 200 ਫੁੱਟ ਦੀ ਚੜ੍ਹਾਈ ਚੜ੍ਹ ਕੇ ਸੜਕ ‘ਤੇ ਪਹੁੰਚੀਆਂ ਅਤੇ ਮਦਦ ਦੀ ਅਪੀਲ ਕੀਤੀ।
ਸੜਕ ਤੋਂ ਲੰਘ ਰਹੀ ਕਾਰ ਸਵਾਰ ਇਕ ਮਹਿਲਾ ਦੀ ਨਜ਼ਰ ਉਹਨਾਂ ‘ਤੇ ਪਈ, ਜਿਸ ਨੇ ਪੁਲਸ ਨੂੰ ਇਸ ਹਾਦਸੇ ਬਾਰੇ ਸੂਚਨਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਕੇ ਖੱਡ ਵਿਚ ਡਿੱਗੀ ਸੀ। ਬੱਚੀਆਂ ਦੇ ਪਿਤਾ ਨੇ ਸੀਟ ਬੈਲਟ ਨਹੀਂ ਬੰਨ੍ਹੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਉਹਨਾਂ ਨੇ ਬੱਚੀਆਂ ਦੇ ਪਿਤਾ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਬੱਚੀਆਂ ਦੀ ਹਿੰਮਤ ਦੀ ਤਰੀਫ ਵੀ ਕੀਤੀ।
