Home / Informations / 35 ਲੱਖ ਲਾਕੇ ਵੀ ਖੁਸ਼ੀਆਂ ਨਹੀ ਮਿਲੀ ਇਸ ਤਰਾਂ ਮੌਤ – ਤਾਜਾ ਵੱਡੀ ਖਬਰ ਅਮਰੀਕਾ ਤੋਂ

35 ਲੱਖ ਲਾਕੇ ਵੀ ਖੁਸ਼ੀਆਂ ਨਹੀ ਮਿਲੀ ਇਸ ਤਰਾਂ ਮੌਤ – ਤਾਜਾ ਵੱਡੀ ਖਬਰ ਅਮਰੀਕਾ ਤੋਂ

ਵਾਪਰਿਆ ਕਹਿਰ ਅਮਰੀਕਾ ਚ

ਨਡਾਲਾ — ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਨਿਊਜਰਸੀ ‘ਚ ਇਕ ਕਾਰ ਸਵਾਰ ਵਿਅਕਤੀ ਦੁਆਰਾ ਗੱਡੀ ਮਾਰਨ ਕਾਰਨ ਪਿੰਡ ਸੈਂਤਪੁਰ ਵਾਸੀ ਨੌਜਵਾਨ ਦੀ ਮੌਕੇ ‘ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਨੌਜਵਾਨ ਦੀ ਮਾਤਾ ਚਰਨਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਹਰਜਿੰਦਰ ਸਿੰਘ ਜਿੰਦ (27) ਪੁੱਤਰ ਕਰਮ ਸਿੰਘ ਕਰੀਬ 28 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ। 7 ਲੱਖ ਦਾ ਬਾਂਡ ਵੀ ਭਰਿਆ

ਅਤੇ ਇਸ ਵੇਲੇ ਆਪਣੇ ਪਿਤਾ ਅਤੇ ਇਕ ਹੋਰ ਭਰਾ ਨਾਲ ਨਿਊਜਰਸੀ ਰਹਿ ਰਿਹਾ ਸੀ। ਘਟਨਾ ਵੇਲੇ ਉਹ ਨਿਊਜਰਸੀ ‘ਚ ਕੰਮ ਤੋਂ ਵਾਪਸ ਆ ਰਿਹਾ ਸੀ, ਤਾਂ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਕਾਰ ਵੱਜ ਗਈ। ਮੌਕੇ ‘ਤੇ ਸਿਰ ‘ਚ ਸੱਟ ਲੱਗਣ ਤੋਂ ਬਾਅਦ ਉਹ ਡਿੱਗ ਪਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਉਕਤ ਕਾਰ ਨੂੰ ਇਕ ਗੋਰਾ ਵਿਅਕਤੀ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਕਾਰ ਚਾਲਕ ਨੇ ਪੀਤੀ ਹੋਈ ਸੀ। ਮੌਕੇ ‘ਤੇ ਪੁੱਜੀ ਪੁਲਸ ਨੇ ਉਸ ਨੂੰ ਫੜ ਲਿਆ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ 3 ਬੇਟੇ ਤੇ 2 ਬੇਟੀਆਂ ਹਨ।

ਬੀ. ਏ. ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਮ੍ਰਿਤਕ ਦੀ ਭੈਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਹਰਜਿੰਦਰ ਸਿੰਘ ਦੀ ਲੋਥ ਹਸਪਤਾਲ ਦੀ ਚ ਰੱਖੀ ਗਈ ਹੈ।

error: Content is protected !!