ਮੁਕੰਮਲ ਲਾਕ ਡਾਊਨ ਦਾ ਹੋ ਗਿਆ ਇਥੇ ਐਲਾਨ
ਜਦੋਂ ਦੀ ਤਾਲਾਬੰਦੀ ਖੁਲੀ ਹੈ ਕਰੋਨਾ ਦਾ ਪ੍ਰਕੋਪ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਇਸ ਲਈ ਸਾਰੀਆਂ ਸਰਕਾਰਾਂ ਚਿੰਤਾ ਵਿਚ ਪੈ ਗਈਆਂ ਹਨ। ਮੁਕੰਮਲ ਤਾਲਾਬੰਦੀ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ। ਕੇ ਇਸ ਜਗ੍ਹਾ ਸਰਕਾਰ ਨੇ 31 ਜੁਲਾਈ ਤਕ ਮੁਕੰਮਲ ਤਾਲਾਬੰਦੀ ਦਾ ਹੁਕਮ ਸੁਣਾ ਦਿੱਤਾ ਹੈ ਜੋ ਕੇ ਸ਼ੁਕਰਵਾਰ ਰਾਤ 10 ਵਜੇ ਤੋਂ ਲਾਗੂ ਹੋ ਜਾਵੇਗਾ।
ਉੱਤਰ ਪ੍ਰਦੇਸ਼ ‘ਚ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਮੁੜ ਲਾਕਡਾਊਨ ਲਗਾਇਆ ਜਾ ਰਿਹਾ ਹੈ। ਪ੍ਰਦੇਸ਼ ‘ਚ ਕੱਲ ਸ਼ੁੱਕਰਵਾਰ ਰਾਤ 10 ਵਜੇ ਤੋਂ 13 ਜੁਲਾਈ ਦੀ ਸਵੇਰ 5 ਵਜੇ ਤੱਕ ਲਾਕਡਾਊਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਹਸਪਤਾਲ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹਣਗੀ।
ਪ੍ਰਦੇਸ਼ ‘ਚ ਵੱਧਦੇ ਕੋਰੋਨਾ ਕੇਸ ‘ਤੇ ਕਾਬੂ ਦੀ ਕੋਸ਼ਿਸ਼ ਦੇ ਤਹਿਤ ਮੁੱਖ ਸਕੱਤਰ ਰਾਜਿੰਦਰ ਤਿਵਾੜੀ ਨੇ ਲਾਕਡਾਊਨ ਦਾ ਆਦੇਸ਼ ਜਾਰੀ ਕੀਤਾ। ਇਸ ਦੌਰਾਨ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਬਾਜ਼ਾਰ, ਹਾਟ, ਗੱਲਾ ਮੰਡੀ ਅਤੇ ਦਫ਼ਤਰ ਬੰਦ ਰਹਿਣਗੇ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ‘ਤੇ ਕੋਈ ਰੋਕ ਨਹੀਂ ਹੋਵੇਗੀ।
ਮਾਲ ਢੋਹਣ ਵਾਲੇ ਵਾਹਨਾਂ ‘ਤੇ ਰੋਕ ਨਹੀਂ
ਪ੍ਰਦੇਸ਼ ‘ਚ ਇਹ ਲਾਕਡਾਊਨ ਕੱਲ ਸ਼ੁੱਕਰਵਾਰ ਰਾਤ 10 ਵਜੇ ਤੋਂ 13 ਜੁਲਾਈ ਦੀ ਸਵੇਰੇ 5 ਵਜੇ ਤੱਕ ਰਹੇਗਾ ਅਤੇ ਇਸ ਦੌਰਾਨ ਜ਼ਿਆਦਾਤਰ ਚੀਜਾਂ ਬੰਦ ਰਹਿਣਗੀਆਂ। ਹਾਲਾਂਕਿ ਹਸਪਤਾਲ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ।
ਲਾਕਡਾਊਨ ਦੌਰਾਨ ਮਾਲ ਢੋਹਣ ਵਾਲੇ ਵਾਹਨਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜ ਮਾਰਗਾਂ ‘ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੇਗੀ। ਰੇਲਵੇ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਸਰਕਾਰ ਦੇ ਆਦੇਸ਼ ਮੁਤਾਬਕ, 11 ਤੋਂ 12 ਜੁਲਾਈ ਤੱਕ ਸਫਾਈ ਅਤੇ ਸਵੱਛਤਾ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵਿਸ਼ਾਲ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ‘ਚ ਸ਼ਾਮਲ ਕਰਮਚਾਰੀਆਂ ‘ਤੇ ਰੋਕ ਨਹੀਂ ਹੋਵੇਗੀ। ਇਸ ਮਿਆਦ ‘ਚ ਐਕਸਪ੍ਰੈਸ ਵੇਅ, ਵੱਡੇ ਪੁੱਲ ਅਤੇ ਸੜਕਾਂ ਨਾਲ ਜੁਡ਼ੇ ਸਾਰੇ ਨਿਰਮਾਣ ਕੰਮ ਜਾਰੀ ਰਹਿਣਗੇ।
