ਅੱਜ ਕੱਲ੍ਹ ਦੀ ਭੱਜ ਦੌੜ੍ਹ ਵਾਲੀ ਜ਼ਿੰਦਗੀ ‘ਚ ਕਿਸੇ ਕੋਲ ਵੀ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ। ਇਸ ਲਈ ਕਈ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਸਿਹਤਮੰਦ ਭੋਜਨ ਦਾ ਸੇਵਨ ਕਰਦੇ ਹਨ।

ਜੋ ਕੇ ਸਾਡੇ ਸਰੀਰ ‘ਚ ਹੋਣ ਵਾਲੀਆਂ ਸਾਰੀਆਂ ਕਮੀਆਂ ਨੂੰ ਪੂਰਾ ਕਰਦਾ ਹੈ। ਕਈ ਲੋਕ ਦੇ ਕੋਲੋਂ ਤੁਸੀਂ ਸੁਣਿਆ ਹੋਵੇਗਾ ਕਾਲਾ ਲੂਣ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਫ਼ਾਇਦੇ ਮਿਲਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕਾਲੇ ਲੂਣ ਦੇ ਸੇਵਨ ਨਾਲ ਸਾਡੀ ਸਿਹਤ ਨੂੰ ਕਿ ਫ਼ਾਇਦੇ ਮਿਲਦੇ ਹਨ ਉਨ੍ਹਾਂ ਦੇ ਵਾਰੇ ਜਾਣਕਾਰੀ ਦਿੰਦੇ ਹਾਂ।

-ਕਾਲੇ ਲੂਣ ‘ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਤੇ ਸੋਡੀਅਮ ਵਰਗੇ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਜਿਹੜੇ ਕੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।ਪੇਟ ‘ਚ ਗੈਸ ਬਣ ਜਾਣ ਦੀ ਪਰੇਸ਼ਾਨੀ ਤੋਂ ਬਚਣ ਦੇ ਲਈ ਤੁਸੀਂ ਕਾਲੇ ਲੂਣ ਨੂੰ ਪਾਣੀ ਨਾਲ ਪੀਣ ਨਾਲ ਆਰਾਮ ਮਿਲਦਾ ਹੈ। ਇਸ ‘ਚ ਸੋਡੀਅਮ, ਕੋਲੋਰਾਈਡ ਤੇ ਆਇਰਨ ਇਸ ਪਰੇਸ਼ਾਨੀ ਤੋਂ ਛੁਟਕਾਰਾ ਦਵਾਉਂਦੇ ਹਨ।

ਰੋਜ਼ਾਨਾ ਸਵੇਰੇ ਖਾਲੀ ਪੇਟ ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।ਕਾਲਾ ਲੂਣ ਖਾਣ ਨਾਲ ਪੇਟ ਦਾ ਭੋਜਨ ਪਚਾਉਣ ਵਾਲੇ ਐਨਜ਼ਾਈਮ ਸਕ੍ਰਿਅ ਹੋ ਜਾਂਦੀ ਹੈ, ਜਿਸ ਨਾਲ ਭੋਜਨ ਬਹੁਤ ਆਸਾਨੀ ਨਾਲ ਪਚਦਾ ਹੈ। ਭੋਜਨ ਕਰਨ ਸਮੇਂ ਸਲਾਦ ਜਾਂ ਦਹੀਂ ‘ਚ ਕਾਲਾ ਲੂਣ ਮਿਲਾਕੇ ਸੇਵਨ ਕਰਨ ਨਾਲ ਸਰੀਰ ‘ਚ ਜਮ੍ਹਾ ਚਰਬੀ ਘੱਟ ਹੋ ਜਾਂਦੀ ਹੈ।