ਫ਼ਤਿਹਵੀਰ ਸਿੰਘ ਦੇ ਫੁੱਲਾ ਦੀ ਰਸਮ ਅਦਾ ਹੋਈ ਅੰਤਿਮ ਅਰਦਾਸ ਤੇ ਭੋਗ 20 ਜੂਨ ਦਿਨ ਵੀਰਵਾਰ ਦਾ ਹੈ । ਜ਼ੋ ਅਨਾਜ ਮੰਡੀ ਸੁਨਾਮ ਚ ਹੋਵੇਗਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ। ਫਤਿਹਵੀਰ ਬਿਨਾਂ ਇੱਕ ਉਦਾਸ ਦਿਨ। ਫਤਿਹਵੀਰ ਨਾਲ ਭਾਵੇਂ ਕੋਈ ਦੁਨਿਆਵੀ ਰਿਸ਼ਤਾ ਨਹੀਂ ਸੀ ਪਰ ਉਸ ਤੋਂ ਵੀ ਗੂੜਾ ਇਨਸਾਨੀ ਰਿਸ਼ਤਾ ਸੀ । ਸਵੇਰੇ ਉਠਦੇ ਸਾਰ ਹੀ ਫਤਿਹਵੀਰ ਦੀ ਮੌਤ ਦੀ ਖ਼ਬਰ ਇੰਤਜ਼ਾਰ ਕਰ ਰਹੀ, ਉਸਦੀ ਮੌਤ ਦੀ ਖ਼ਬਰ ਦਾ ਲਾਇਵ ਦੇਖਕੇ ਪਤਾ ਹੀਂ ਨਹੀਂ ਕਿੰਨੇ ਵਾਰ ਅੱਖਾਂ ਭਰ ਆਈਆਂ। ਮੇਰਾ ਢਾਈ ਸਾਲ ਦਾ ਬੇਟਾ ਹੈ ਕ੍ਰਿਸ਼, ਫਤਿਹਵੀਰ ਬਾਰੇ ਸੋਚਦਿਆਂ ਸੋਚਦਿਆਂ ਜਦੋਂ ਕ੍ਰਿਸ਼ ਦਾ ਖਿਆਲ ਆ ਜਾਣਾ ਤਾਂ ਰੂਹ ਕੰਬ ਉੱਠਣੀ, ਫਿਰ ਸਭ ਕੁੱਝ ਭੁਲਾ ਕੇ ਕੰਮ ਵਿੱਚ ਰੁੱਝਣ ਦੀ ਕੋਸ਼ਿਸ਼ ਕਰਨੀ ਪਰ ਫਿਰ ਨੰਨੇ ਫਤਿਹਵੀਰ ਦਾ ਖਿਆਲ ਉਦਾਸ ਕਰ ਜਾਂਦਾ।ਸਾਰਾ ਦਿਨ ਉਦਾਸ ਅਤੇ ਬਹੁਤ ਉਦਾਸ ਰਿਹਾ, ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਪ੍ਰਤੀ ਗੁੱਸੇ ਨਾਲ ਭਰਿਆ ਵੀ।

ਫੇਸਬੁੱਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਹਰ ਜਗ੍ਹਾਂ ਘੁੰਮ ਰਹੀ ਫੋਟੋ ਦੀ ਫਤਿਹ ਦੇਖ ਕੇ ਮਨ ਹੋਰ ਖਰਾਬ ਹੋ ਰਿਹਾ ਸੀ ਅਤੇ ਦਿਨ-ਦਿਲ ਦੋਨੋਂ ਫਿਰ ਤੋਂ ਉਦਾਸ।ਸੋਚਦੇ ਸੋਚਦੇ ਫਤਿਹਵੀਰ ਦੀ ਜਗ੍ਹਾਂ ਬੋਰਵੈਲ ਵਿੱਚ ਆਵਦਾ “ਕ੍ਰਿਸ਼” ਸੋਚਣ ਦੇ ਖਿਆਲ ਬਾਰੇ ਸੋਚਦਿਆਂ ਦਿਮਾਗ ਪਤਾ ਨਹੀਂ ਕਿੰਨੀ ਕੁ ਵਾਰੀ ਸੁੰਨ ਹੋਇਆ ਅਤੇ ਅੰਤ ਦਿਮਾਗ ਦਾ ਸੁੰਨਾਪਣ ਅੱਖਾਂ ਵਿਚ ਆਏ ਹੰਝੂਆਂ ਨੇ ਭੰਗ ਕਰਨਾ। ਇੰਝ ਕਰਦੇ ਕਰਦੇ ਇੱਕ ਉਦਾਸ ਦਿਨ, ਬਹੁਤ ਉਦਾਸ ਦਿਨ ਦੇ ਸ਼ਾਮ ਦੀ ਦੋਸਤਾਂ ਦੀ ਵੱਡੇ ਚੌਂਕ ਦੀ ਮਹਿਫ਼ਲ ਜੋ ਹਾਸੇ ਮਜ਼ਾਕ ਲਈ ਮਸ਼ਹੂਰ ਆ ਵਿਚ ਪਹੁੰਚ ਗਿਆ ਪਰ ਅੱਜ ਮਹਿਫ਼ਲ ਵੀ ਉਦਾਸ ਸੀ, ਬਹੁਤ ਉਦਾਸ ਕਿਉਂਕਿ ਅੱਜ ਦਾ ਦਿਨ ਫਤਿਹਵੀਰ ਬਿਨਾਂ ਉਦਾਸ ਸੀ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਜਿਸ ਨੂੰ ਅਖ਼ੀਰ 6 ਦਿਨਾਂ ਬਾਅਦ ਮੰਗਲਵਾਰ ਨੂੰ ਬੋਰਵੈਲ ਵਿਚੋਂ ਮ੍ਰਿਤਕ ਬਾਹਰ ਕੱਢਿਆ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਉਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ।ਇੱਕ ਵੀਰ ਨੇ ਸਟੇਟਸ ਪਾ ਕਿ ਕਿਹਾ ਹੈ ਦੋਸਤੋ,ਇੱਕ ਬੇਨਤੀ ਆ ਤੁਹਾਡੇ ਚਰਨਾ ਚ’ ਜੇ ਪ੍ਰਵਾਨ ਹੋਵੇ ਤਾਂ ਦੱਸਿਓ ਕੌਣ-ਕੌਣ ਸਾਥ ਦੇਵੇਗਾ। ਫਤਿਹਵੀਰ ਦੇ ਭੋਗ ਤੇ ਪੌਦਿਆਂ ਦਾ ਲੰਗਰ ਲਾਵਾਂਗੇ, ਤਕਰੀਬਨ 2000 ਬੂਟੇ ਵੰਡਣ ਦਾ ਟਾਰਗੇਟ ਮਿਥਿਆ ਗਿਆ ਹੈ,ਦੂਸਰੀ ਬੇਨਤੀ ਕਿ ਜੇ ਸਾਧ-ਸੰਗਤ ਦਾ ਹੁਕਮ ਹੋਵੇ ਇਕ ਮੇਰੀ ਸਲਾਹ ਪੰਛੀਆਂ ਦੇ ਪਾਣੀ ਵਾਸਤੇ 500 ਚੱਪਣ ਵੰਡਣ ਦੀ ਹੈ,ਜੇ ਤੁਹਾਡਾ ਹੁਕਮ ਤੇ ਸਾਥ ਹੋਵੇ ਤਾਂ ਤਾਲਮੇਲ ਕਰਨਾ। ਆਜੋ ਫੇਰ ਦੇਖਦੇ ਆ ਕੋਣ-ਕੋਣ ਮੈਦਾਨ ਚ’ ਨਿੱਤਰ ਦਾ।ਇੱਥੇ ਕੋਈ ਵਰਦੀ ਮੁਕਾਬਲਾ ਵੀ ਨਹੀਂ ਹੈ,ਹੁਣ ਦੇ ਦਿਓ ਜਿਉਂਦੀ ਜ਼ਮੀਰ ਦਾ ਸਬੂਤ।