ਮਹਿੰਦੀ ਲਾ ਉਡੀਕਦੀ ਰਹੀ ਲਾੜੀ
ਹੱਥਾਂ ਤੇ ਸ਼ਗਨਾਂ ਦੀ ਮਹਿੰਦੀ ਲਾ ਉਡੀਕਦੀ ਰਹੀ ਲਾੜੀ ਤੇ ਲਾੜੇ ਨੇ ਕੀਤਾ ਕੁੱਝ ਅਜਿਹਾ ਕਿ ਦੇਖ ਕੇ ਉੱਡੇ ਸਭ ਦੇ ਹੋਸ਼- ਹੱਥਾਂ ‘ਤੇ ਸ਼ਗਨਾਂ ਦੀ ਮਹਿੰਦੀ ਲਾ ਕੇ ਲਾੜੀ ਅਤੇ ਉਸ ਦੇ ਪਰਿਵਾਰ ਵਾਲੇ ਬਾਰਾਤ ਦੀ ਉਡੀਕ ਕਰਦੇ ਰਹੇ ਪਰ ਲਾੜਾ ਨਹੀਂ ਆਇਆ। ਇਸ ਸਬੰਧੀ ਪੀੜਤ ਕੁੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਸ ਦਾ ਮੋਹਿਤ ਵਾਸੀ ਅੰਮ੍ਰਿਤਸਰ ਨਾਲ ਵਿਆਹ ਸੀ ਪਰ ਮੁੰਡੇ ਵਾਲੇ ਬਾਰਾਤ ਲੈ ਕੇ ਨਹੀਂ ਪਹੁੰਚੇ। ਉਸ ਨੇ ਦੱਸਿਆ ਕਿ ਮੋਹਿਤ ਪਿਛਲੇ ਚਾਰ ਸਾਲਾਂ ਤੋਂ ਉਸ ਨੂੰ ਵਿਆਹ ਦਾ ਝਾਂਸਾ ਦਾ ਰਿਹਾ ਸੀ।
ਉਸ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਜਦੋਂ ਉਸ ਦੀ ਮਾਂ ਰਿਸ਼ਤਾ ਲੈ ਕੇ ਉਨ੍ਹਾਂ ਦੇ ਘਰ ਗਈ ਤਾਂ ਮੋਹਿਤ ਦੀ ਮਾਂ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਥੋੜੇ ਸਮੇਂ ਬਾਅਦ ਹੀ ਮੁੰਡੇ ਵਾਲੇ ਵਿਆਹ ਲਈ ਮੰਨ ਗਏ ਪਰ ਅੱਜ ਵਿਆਹ ਦੇ ਮੌਕੇ ‘ਤੇ ਉਹ ਫਰਾਰ ਹੋ ਗਏ। ਪੀੜਤਾ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।
ਪੀੜਤ ਕੁੜੀ ਦੇ ਹੱਕ ‘ਚ ਆਈ ਇਕ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁੰਡੇ ਵਾਲਿਆਂ ਨੇ ਘਰ ‘ਚ ਇਕ ਟਿਊਸ਼ਨ ਸੈਂਟਰ ਬਣਾਇਆ ਹੋਇਆ ਹੈ ਤੇ ਇਥੇ ਹੀ ਇਹ ਕੁੜੀ ਵੀ ਉਨ੍ਹਾਂ ਕੋਲ ਆਈ ਸੀ। ਜਿਥੇ ਮੋਹਿਤ ਦੀ ਭੈਣ ਨੇ ਉਸ ਦੀ ਗੱਲਬਾਤ ਮੋਹਿਤ ਨਾਲ ਕਰਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਜਿਸ ਤੋਂ ਦੁਖੀ ਹੋ ਕਿ ਉਸ ਨੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
