ਦੇਖੋ ਕਿਦਾਂ ਜੁਗਾੜ ਲਗਾਇਆ ਹੋਇਆ ਸੀ ਪੰਜਾਬੀਆਂ ਨੇ
ਕਈ ਲੋਕ ਗਲਤ ਕੰਮ ਕਰਨ ਲੱਗੀਆਂ ਜਰਾ ਜਿਨਾਂ ਵੀ ਨਹੀ ਸੋਚਦੇ ਕੇ ਇਸ ਦਾ ਰਿਜਲਟ ਕੀ ਨਿਕਲੇ ਗਾ। ਅਜਿਹੀ ਹੀ ਇਕ ਤਾਜਾ ਵੱਡੀ ਖਬਰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਥੇ 2 ਯਾਤਰੀਆਂ ਨੂੰ ਜਿਸ ਸਮਾਨ ਦੇ ਨਾਲ ਫੜਿਆ ਗਿਆ ਹੈ ਅਤੇ ਓਹਨਾ ਦੇ ਇਸ ਸਮਾਨ ਨੂੰ ਪੈਕਿੰਗ ਕਰਨ ਦੇ ਢੰਗ ਨੂੰ ਦੇਖਕੇ ਹਰ ਕੋਈ ਹੈਰਾਨ ਹੋ ਗਿਆ ਕੇ ਕਿੰਨਾ ਦਿਮਾਗ ਲਗਾਇਆ ਹੋਵੇਗਾ ਇਹਨਾਂ ਨੇ ਅਜਿਹਾ ਕਰਨ ਲਈ ।ਦੇਖੋ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ
ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਸੋਨੇ ਦੀ ਸਮੱਗ-ਲਿੰਗ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਆਏ 2 ਮੁਸਾਫਰਾਂ ਕੋਲੋਂ 3.332 ਕਿਲੋ ਸੋਨਾ ਜ਼ਬਤ ਕੀਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਇਸ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 1.30 ਕਰੋਡ਼ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਸਟਮ ਕਮਿਸ਼ਨਰਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਦੋਵਾਂ ਸਮੱਗਲਰਾਂ ’ਚੋਂ ਇਕ ਤਰਨਤਾਰਨ ਅਤੇ ਦੂਜਾ ਪਟਿਆਲਾ ਜ਼ਿਲੇ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਸੋਨੇ ਦੀ ਸਮੱਗਲਿੰਗ ਕਰਨ ਲਈ ਇਸ ਵਾਰ ਸਮੱਗਲਰਾਂ ਨੇ ਸੋਨੇ ਦੀਆਂ ਛਡ਼ੀਆਂ ’ਤੇ ਸਿਲਵਰ ਪੇਂਟ ਕਰ ਕੇ ਸੋਨੇ ਦੀਆਂ ਬਰੀਕ ਤਾਰਾਂ ਬਣਾ ਕੇ, ਟਰਾਂਸਫਾਰਮਰ ’ਚ ਬਰੈੱਸਲੇਟਸ ’ਚ ਲੁਕਾਇਆ ਹੋਇਆ ਸੀ। ਜਾਣਕਾਰੀ ਅਨੁਸਾਰ ਇਹ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਸਮੱਗ-ਲਰਾਂ ਨੂੰ ਕਸਟਮ ਟੀਮ ਨੇ ਗ੍ਰਿ-ਫਤਾਰ ਕਰ ਲਿਆ। ਮੀਡੀਆ ਰਿਪੋਰਟਾਂ ਅਨੁਸਾਰ ਸੋਨੇ ਦੀ ਇਸ ਖੇਪ ਨੂੰ ਸੂਟਕੇਸਾਂ ਦੀ ਕੈਵੇਟੀਜ਼ ਅਤੇ ਹੈਂਡ ਬੈਗਸ ’ਚ ਲੁਕਾਇਆ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਦੋਵਾਂ ਸਮੱਗ-ਲਰਾਂ ਨੂੰ ਗ੍ਰਿਫ-ਤਾਰ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਜਾਚ ਪੂਰੀ ਹੋਣ ਤੋਂ ਬਾਅਦ ਹੀ ਅਸਲੀ ਕਹਾਣੀ ਸਾਹਮਣੇ ਆਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਪੁਲਸ ਦੇ ਸਹਿਯੋਗ ਨਾਲ ਫੜਿਆ ਗਿਆ ਸੀ।
ਜਆਲੀ ਕਰੰਸੀ ਤੇ ਸੋਨੇ ਦਾ ਇਸ ਤਰ੍ਹਾਂ ਆਉਣਾ ਬਾਹਰਲੇ ਮੁਲਕਾਂ ਵਿੱਚੋ ਇਸ ਤਰ੍ਹਾਂ ਦੇ ਕਈ ਕੇਸ ਇਸ ਸਾਲ ਸਾਹਮਣੇ ਆ ਚੁੱਕੇ ਹਨਜੋ ਅੰਮ੍ਰਿਤਸਰ ਏਅਰਪੋਰਟ ਤੇ ਹੋਏ ਹਨ ਪੁਲਿਸ ਨੇ ਆਪਣੀ ਪੂਰੀ ਨਿਗਰਾਨੀ ਰੱਖੀ ਹੋਈ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਜੋ ਇਸ ਤਰ੍ਹਾਂ ਦਾ ਦੋ ਨੰਬਰ ਦਾ ਧੰਦਾ ਕਰਦੇ ਹਨ।
