Home / Viral / ਹੁਣ ਸੜਕਾਂ ‘ਤੇ ਨਹੀਂ ਦਿਖੇਗੀ ‘Mahindra Thar’, ਕੰਪਨੀ ਨੇ ਇਸ ਕਾਰਨ ਕੀਤਾ ਬੰਦ

ਹੁਣ ਸੜਕਾਂ ‘ਤੇ ਨਹੀਂ ਦਿਖੇਗੀ ‘Mahindra Thar’, ਕੰਪਨੀ ਨੇ ਇਸ ਕਾਰਨ ਕੀਤਾ ਬੰਦ

2010 ਵਿੱਚ ਲਾਂਚ ਹੋਈ Mahindra Thar ਆਪਣੀ ਲਾਂਚਿੰਗ ਦੇ ਸਮੇ ਤੋਂ ਹੀ ਲੋਕਾਂ ਨੂੰ ਕਾਫ਼ੀ ਪਸੰਦ ਹੈ। ਆਫਰੋਡਿੰਗ ਅਤੇ ਐਡਵੇਂਚਰ ਪਸੰਦ ਕਰਨ ਵਾਲੇ ਲੋਕਾਂ ਨੂੰ ਥਾਰ (Thar) ਬੇਹੱਦ ਪਸੰਦ ਆਉਂਦੀ ਹੈ। ਕਾਰ ਲਵਰਸ ਵਿੱਚ ਇਸ ਐਸਯੂਵੀ ਨੂੰ ਆਪਣੀ ਦਮਦਾਰ ਬਾਡੀ ਅਤੇ ਆਫ ਰੋਡ ਚੱਲਣ ਦੀ ਸਮਰੱਥਾ ਕਰਕੇ ਜਾਣਿਆ ਜਾਂਦਾ ਸੀ ।ਪਰ ਇਸ SUV ਨੂੰ ਪਸੰਦ ਕਰਨ ਵਾਲਿਆਂ ਲਈ ਬੁਰੀ ਖਬਰ ਹੈ। ਦਰਅਸਲ ਕੰਪਨੀ ਨੇ ਲਾਜ਼ਮੀ ਸੇਫਟੀ ਫੀਚਰਸ ਨਾ ਹੋਣ ਦੀ ਵਜ੍ਹਾ ਨਾਲ ਹੁਣ ਮਹਿੰਦਰਾ ਥਾਰ DI (Thar Di) ਵਰਜਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਮਹਿੰਦਰਾ ਥਾਰ DI ਵਿੱਚ ਐਂਟੀ ਲਾਕ ਬਰੇਕਿੰਗ ਸਿਸਟਮ, ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟਰਬਿਊਸ਼ਨ ਵਰਗੇ ਫੀਚਰਸ ਨਹੀਂ ਮਿਲਦੇ ਹਨ।

ਜਦੋਂ ਕਿ 1 ਅਪ੍ਰੈਲ 2019 ਤੋਂ ਭਾਰਤ ਸਰਕਾਰ ਨੇ ਗੱਡੀਆਂ ਵਿੱਚ ਇਹਨਾਂ ਫੀਚਰਸ ਦਾ ਹੋਣਾ ਲਾਜ਼ਮੀ ਕੀਤਾ ਹੈ। ਇਸਦੇ ਨਾਲ ਹੀ ਥਾਰ DI ਵਿੱਚ ਏਅਰਬੈਗ ਸਹਿਤ ਹੋਰ ਫੀਚਰਸ ਵੀ ਉਪਲੱਬਧ ਨਹੀਂ ਸਨ ਜੋ ਕਿ ਅਕਤੂਬਰ 2019 ਤੋਂ ਲਾਜ਼ਮੀ ਰੂਪ ਨਾਲ ਲਾਗੂ ਕਰ ਦਿੱਤੇ ਜਾਣਗੇ। ਇਸ ਸਭ ਦੇ ਚਲਦੇ ਕੰਪਨੀ ਨੇ ਇਸਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਕੰਪਨੀ ਨੇਕਸਟ ਜਨਰੇਸ਼ਨ ਥਾਰ ਨੂੰ ਛੇਤੀ ਹੀ ਲਾਂਚ ਕਰਨ ਵਾਲੀ ਹੈ।ਇੰਜਨ ਅਤੇ ਸਪੇਸੀਫਿਕੇਸ਼ਨ ਮਹਿੰਦਰਾ ਥਾਰ ਨੂੰ ਭਾਰਤ ਵਿੱਚ ਦੋ ਇੰਜਨ ਵਿਕਲਪ ਵਿੱਚ ਲਾਂਚ ਕੀਤਾ ਗਿਆ ਹੈ।

ਜਿਸ ਵਿੱਚ ਪਹਿਲਾ 2.5 ਲਿਟਰ DI ਇੰਜਨ ਸੀ ਜੋ ਕਿ ਹੁਣ ਬੰਦ ਕੀਤਾ ਜਾ ਚੁੱਕਿਆ ਹੈ, ਇਹ ਇੰਜਨ 63 ਬੀਐਚਪੀ ਦਾ ਪਾਵਰ ਅਤੇ 195 ਐਨਐਮ ਦਾ ਟਾਰਕ ਪ੍ਰਦਾਨ ਕਰਦਾ ਸੀ। ਇਸਦੇ ਦੋਵੇਂ 2WD ਅਤੇ 4WD ਵੈਰੀਐਂਟ ਬੰਦ ਕਰ ਦਿੱਤੇ ਗਏ ਹਨ।ਫਿਲਹਾਲ ਮਹਿੰਦਰਾ ਥਾਰ ਸਿਰਫ 2.5 ਲਿਟਰ CRDe ਇੰਜਨ ਦੇ ਨਾਲ ਉਪਲੱਬਧ ਹੈ ਇਹ 105 ਬੀਐਚਪੀ ਅਤੇ 247 ਐਨਐਮ ਦਾ ਟਾਰਕ ਪ੍ਰਦਾਨ ਕਰਦਾ ਹੈ। 4WD ਵਾਲੇ ਇਸ ਵੈਰੀਐਂਟ ਦੀ ਕੀਮਤ 9.49 ਲੱਖ ਰੁਪਏ ( ਐਕਸ ਸ਼ੋਰੂਮ) ਹੈ।ਨਵੀਂ ਮਹਿੰਦਰਾ ਥਾਰ ਨੂੰ BS-VI ਮਾਨਕਾਂ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ ਅਤੇ ਸੇਫਟੀ ਦੇ ਲਿਹਾਜ਼ ਨਾਲ ਸਾਰੇ ਲਾਜ਼ਮੀ ਫੀਚਰਸ ਵੀ ਲਗਾਏ ਜਾਣਗੇ। ਨਵੀਂ ਮਹਿੰਦਰਾ ਥਾਰ ਨੂੰ 2020 ਆਟੋ ਐਕਸਪੋ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਉਂਮੀਦ ਹੈ ਕਿ ਉੱਥੇ ਸਾਨੂੰ ਇਸ ਕਾਰ ਵਿੱਚ ਲੇਟੇਸਟ ਫੀਚਰਸ ਦੇਖੇਨੇ ਨੂੰ ਮਿਲਣਗੇ।

error: Content is protected !!