Home / Viral / ਹੁਣ ‘ਬੋਰਵੈੱਲ ਖੁੱਲ੍ਹਾ ਛੱਡਣ ਵਾਲਿਆਂ ‘ਤੇ ਹੋ ਸਕਦਾ ਹੈ ਕਤਲ ਦਾ ਮਾਮਲਾ ਦਰਜ’

ਹੁਣ ‘ਬੋਰਵੈੱਲ ਖੁੱਲ੍ਹਾ ਛੱਡਣ ਵਾਲਿਆਂ ‘ਤੇ ਹੋ ਸਕਦਾ ਹੈ ਕਤਲ ਦਾ ਮਾਮਲਾ ਦਰਜ’

ਸੰਗਰੂਰ ਦਾ ਫਤਿਹਵੀਰ ਨੂੰ ਬੇਲਵੈੱਲ ਵਿੱਚ ਫਸੇ 89 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਕਿਸੇ ਨੂੰ ਵੀ ਨਹੀਂ ਪਤਾ ਉਹ ਇਸ ਵਿੱਚੋਂ ਕਦੋਂ ਨਿਕਲੇਗਾ। ਬੋਰਵੈੱਲ ਚ ਫਤਿਹਵੀਰ ਨੂੰ ਚਾਰ ਰਾਤਾਂ ਤੋਂ ਬਾਅਦ ਪੰਜਵਾਂ ਦਿਨ ਵੀ ਚੜ੍ਹਿਆ ਗਿਆ ਹੈ,ਬੋਰਵੈੱਲ ਚ ਬੱਚੇ ਦੇ ਡਿਗਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ,ਇਸ ਤੋਂ ਪਹਿਲਾ ਵੀ ਕਈ ਵਾਰ ਅਜਿਹੇ ਮਾਮਲੇ ਦੇਖੇ ਜਾ ਚੁਕੇ ਹਨ,ਲੋਕ ਨੂੰ ਵੀ ਚਾਹੀਦਾ ਹੈ, ਕੀ ਜ਼ੋਰ ਬੋਰ ਨਹੀਂ ਚਲਦੇ ਉਹਨਾਂ ਨੂੰ ਨਾਲ ਦੀ ਨਾਲ ਬੰਦ ਕਰ ਦੇਣਾ ਚਾਹੀਦਾ ਹੈ,ਤਾ ਜੋ ਅਜਿਹੀ ਘਟਨਾ ਨਾ ਹੋਵੇ,

ਇਸ ਮਾਮਲੇ ਤੇ ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਾਰੇ ਕੈਬਨਿਟ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ, ਬੋਰਵੈੱਲ ਵਿੱਚ ਫਸੇ ਫਤਿਹਨੂਰ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਹਲਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਵਿਭਾਗ ਬਣਾਉਣਾ ਚਾਹੀਦਾ ਹੈ।ਟੀਮਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।ਰੰਧਾਵਾ ਨੇ ਇਹ ਵੀ ਕਿਹਾ ਬੋਰ ਵੈੱਲ ਖੁੱਲਾ ਛੱਡਣ ਅਤੇ ਹਾਦਸਾ ਹੋਣ ਤੇ ਬੋਰਵੈੱਲ ਦੇ ਮਾਲਿਕ ਖਿਲਾਫ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਬੱਚੇ ਦਾ ਕੇ ਕਸੂਰ ਹੈ ਪਰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ,

ਦੱਸ ਦੇਈਏ ਕਿ ਜਿਸ ਬੋਰਵੈਲ ਵਿਚ ਫ਼ਤੇਹਵੀਰ ਡਿਗਿਆ ਹੈ, ਉਹ ਬੋਰ ਵੀ ਕਈ ਸਾਲ ਤੋਂ ਬੰਦ ਪਿਆ ਹੈ, ਸੀਸੀਟੀਵੀ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਫ਼ਤਹਿਵੀਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਪਰ ਐਨਡੀਆਰਐਫ ਟੀਮਾਂ ਉਸ ਤੋਂ ਹੇਠਾਂ ਜਾ ਕੇ ਪਾਈਪ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹਿੱਲਜੁੱਲ ਹੋਣ ਕਰਕੇ ਕਿਤੇ ਬੱਚਾ ਹੋਰ ਹੇਠਾਂ ਨਾ ਖਿਸਕ ਜਾਵੇ।

error: Content is protected !!