ਇਸ ਵੇਲੇ ਦੀ ਵੱਡੀ ਖਬਰ ਐਨ ਆਰ ਆਈ ਲਈ ਆ ਰਹੀ। ਇੰਡੀਆ ਦੀ ਸਰਕਾਰ ਨੇ ਹੁਣ ਇਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਹਰ ਕੋਈ ਤਰੀਫ ਕਰ ਰਿਹਾ ਹੈ ਕੁਝ ਕ ਲੋਕਾਂ ਨੂੰ ਛੱਡ ਕੇ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਹੁਣ ਉਨ੍ਹਾਂ ਵਿਦੇਸ਼ੀ ਲਾੜਿਆਂ ਨੂੰ ਨੱਥ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਹੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਜਾਂਦੇ ਹਨ। ਇਸ ਤਰ੍ਹਾਂ ਲੜਕੀਆਂ ਇੱਥੇ ਬੈਠਿਆਂ ਆਪਣੀ ਕਿਸਮਤ ਨੂੰ ਰੋਂ ਦੀ ਆਂ ਰਹਿੰਦੀਆਂ ਹਨ। ਪਰ ਇਹ ਵਿਦੇਸ਼ੀ ਲਾੜੇ ਵਾਪਿਸ ਨਹੀਂ ਆਉਂਦੇ। ਸਾਡੇ ਮੁਲਕ ਵਿੱਚ ਵਿਦੇਸ਼ ਜਾਣ ਦਾ ਰੁਝਾਨ ਨੌਜਵਾਨ ਪੀੜ੍ਹੀ ਵਿੱਚ ਕੁਝ ਜ਼ਿਆਦਾ ਹੀ ਘਰ ਕਰ ਗਿਆ ਹੈ। ਕਈ ਮਾਪੇ ਤਾਂ ਕਈ ਕਈ ਲੱਖ ਰੁਪਏ ਖਰਚ ਕੇ ਆਪਣੀ ਧੀ ਲਈ ਵਿਦੇਸ਼ੀ ਵਰ ਲੱਭਦੇ ਹਨ। ਪਰ ਉਹ ਫ-ਰ-ਜ਼ੀ ਵਿਆਹ ਕਰਵਾ ਕੇ ਉਡਾਰੀ ਮਾ-ਰ ਜਾਂਦੇ ਹਨ।
ਉਨ੍ਹਾਂ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ। ਹੁਣ ਵਿਦੇਸ਼ੀ ਲਾੜਿਆਂ ਲਈ ਵਿਆਹ ਤੋਂ ਤੀਹ ਦਿਨਾਂ ਦੇ ਅੰਦਰ ਅੰਦਰ ਇਸ ਵਿਆਹ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਤਨੀ ਵਿਦੇਸ਼ ਮੰਤਰਾਲੇ ਜਾਂ ਪਾਸਪੋਰਟ ਦਫ਼ਤਰ ਵਿੱਚ ਇਸ ਸਬੰਧੀ ਦ-ਰ-ਖ਼ਾ-ਸ-ਤ ਦੇ ਸਕਦੀ ਹੈ। ਇਸ ਤੇ ਉਨ੍ਹਾਂ ਦੇ ਪਾਸਪੋਰਟ ਰੱ-ਦ ਕੀਤੇ ਜਾ ਸਕਣਗੇ। ਚੰਡੀਗੜ੍ਹ ਦੇ ਰੀਜ਼ਨਲ ਪਾਸਪੋਰਟ ਅਫ਼ਸਰ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵਿਦੇਸ਼ੀ ਲਾੜੇ ਬਾਹਰ ਭੱਜ ਜਾਂਦੇ ਹਨ। ਉਨ੍ਹਾਂ ਤੇ ਕਾਰਵਾਈ ਕਰਨ ਵਿੱਚ ਦਿੱ ਕ ਤ ਆਉਂਦੀ ਹੈ।
ਜਦੋਂ ਉਨ੍ਹਾਂ ਨੂੰ ਕੋਈ ਕਾ-ਨੂੰ-ਨੀ ਨੋਟਿਸ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਤੱਕ ਪਹੁੰਚਦਾ ਹੀ ਨਹੀਂ ਵਾਰ ਵਾਰ ਕਾ-ਨੂੰ-ਨੀ ਨੋਟਿਸ ਭੇਜਣ ਦੇ ਬਾਵਜੂਦ ਵੀ ਜਦੋਂ ਨੋਟਿਸ ਨਹੀਂ ਪਹੁੰਚਦਾ ਤਾਂ ਉਹ ਦਫ਼ਤਰ ਕਾਰਵਾਈ ਕਰਨ ਤੋਂ ਅ-ਸ-ਮ-ਰੱ-ਥ ਹੋ ਜਾਂਦਾ ਹੈ। ਹੁਣ ਇਕ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ। ਅਜਿਹੇ ਸਾਰੇ ਨੋਟਿਸ ਵੈੱਬਸਾਈਟ ਤੇ ਪਾ ਦਿੱਤੇ ਜਾਇਆ ਕਰਨਗੇ। ਇਸ ਤੋਂ ਬਾਅਦ ਵਿਭਾਗ ਦੁਆਰਾ ਇਨ੍ਹਾਂ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਰੱ-ਦ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਵੈੱਬਸਾਈਟ ਤੇ ਨੋਟਿਸ ਪਾਉਣਾ ਇਹ ਦਰਸਾਏਗਾ ਕਿ ਸੰਬੰਧਿਤ ਵਿਅਕਤੀ ਤੱਕ ਸੂਚਨਾ ਭੇਜ ਦਿੱਤੀ ਗਈ ਹੈ।
