Home / Viral / ਹੁਣੇ 5 ਵਜੇ ਨਾਲ ਵਾਪਰਨ ਲਗਾ ਕਹਿਰ ਦੇਖੋ ਲਾਈਵ ਵੀਡੀਓ ਸ਼ੇਅਰ ਕਰੋ

ਹੁਣੇ 5 ਵਜੇ ਨਾਲ ਵਾਪਰਨ ਲਗਾ ਕਹਿਰ ਦੇਖੋ ਲਾਈਵ ਵੀਡੀਓ ਸ਼ੇਅਰ ਕਰੋ

ਸੰਗਰੂਰ (ਸੁੱਖ ਜਗਰਾਓਂ) ਫਤਿਹਵੀਰ ਨੂੰ ਬੋਰਵੈੱਲ ‘ਚ ਫਸਿਆ ਅੱਜ 6ਵਾਂ ਦਿਨ ਚੜਨ ਨੂੰ ਆਇਆ ਹੈ ਪਰ ਇਸ ਸਮੇਂ ਪ੍ਰਸ਼ਾਸ਼ਨ ਦੀ ਸਭ ਤੋਂ ਵੱਡੀ ਨਾਲਾਇਕੀ ਸਾਹਮਣੇ ਆਈ ਹੈ ਕਿ ਉਹ ਹਾਲੇ ਤੱਕ ਫਤਿਹ ਦੀ ਸਹੀ ਲੋਕੇਸ਼ਨ ਪਤਾ ਕਰਨ ‘ਚ ਅਸਫਲ ਰਿਹਾ ਹੈ। ਇੱਥੇ ਦੱਸ ਦਈਏ ਕਿ ਫਤਿਹਵੀਰ ਨੂੰ ਕੱਢਣ ਲਈ ਬੋਰਵੈੱਲ ਦੇ ਨਾਲ ਪੁੱਟੇ ਗਏ ਆਰਜੀ. ਬੋਰਵੈੱਲ ਦੇ ਰਸਤੇ ਪ੍ਰਸ਼ਾਸ਼ਨ ਹਾਲੇ ਤੱਕ ਬੱਚੇ ਦੀ ਲੋਕੇਸ਼ਨ ਲੱਭਣ ‘ਚ ਸਫਲ ਨਹੀਂ ਹੋ ਸਕਿਆ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ‘ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ ਫ਼ਤਹਿਵੀਰ ਸਿੰਘ ਕਰੀਬ 5 ਦਿਨਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬੱਚੇ ਨੂੰ ਬਾਹਰ ਕੱਢਣ ਵਿਚ ਹੋ ਰਹੀ ਐਨੀ ਜਿਆਦਾ ਦੇਰੀ ਕਾਰਨ ਸਮੁੱਚੀ ਦੁਨੀਆ ਦਾ ਧਿਆਨ ਇਸ ਘਟਨਾ ’ਤੇ ਕੇਂਦਰਤ ਹੋ ਚੁੱਕਾ ਹੈ। ਇਸ ਮਿਸ਼ਨ ਨੂੰ ਨੇਪਰੇ ਚਾੜਨ ਲਈ ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ, ਐੱਨ. ਡੀ. ਆਰ. ਐੱਫ ਟੀਮ ਅਤੇ ਫੌਜ ਵੀ ਮਿਸ਼ਨ ਵਿਚ ਜੁੱਟੀ ਹੋਈ ਹੈ।

ਸਭ ਤੋਂ ਪਹਿਲਾਂ ਜਦੋਂ ਇਸ ਮਿਸ਼ਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੰਭਾਲਿਆ ਗਿਆ ਸੀ ਤਾਂ ਉਨ੍ਹਾਂ ਇਹ ਉਮੀਦ ਜਤਾਈ ਸੀ ਕਿ 7 ਤੋਂ 8 ਘੰਟਿਆਂ ਵਿੱਚ ਹੀ ਆਪ੍ਰੇਸ਼ਨ ਨੂੰ ਸਫ਼ਲ ਕਰ ਲਿਆ ਜਾਵੇਗਾ ਪਰ ਬਦਕਿਸਮਤੀ ਰਹੀ ਕਿ 5 ਦਿਨ ਬੀਤ ਜਾਣ ਦੇ ਬਾਅਦ ਵੀ ਬੱਚੇ ਨੂੰ ਬੋਰਵੈੱਲ ਵਿਚੋਂ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ।

error: Content is protected !!