ਹੁਣੇ ਆਈ ਤਾਜਾ ਵੱਡੀ ਖਬਰ
ਪਤਨੀ ’ਤੇ ਗੋ ਲੀ ਚਲਾਉਣ ਦੇ ਦੋਸ਼ੀ ਪੰਜਾਬ ਦੇ ਡੀਐੱਸਪੀ ਅਤੁਲ ਸੋਨੀ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। 50 ਸਾਲਾ ਅਤੁਲ ਸੋਨੀ ਇਸ ਵੇਲੇ ਚੰਡੀਗੜ੍ਹ ’ਚ ਪੰਜਾਬ ਆਰਮਡ ਪੁਲਿਸ (PAP) ’ਚ ਤਾਇਨਾਤ ਹੈ। ਦੋ ਸ਼ ਹੈ ਕਿ ਉਸ ਨੇ ਮੋਹਾਲੀ ਸਥਿਤ ਆਪਣੇ ਘਰ ’ਚ ਬਹਿਸਬਾਜ਼ੀ ਦੌਰਾਨ ਆਪਣੀ ਪਤਨੀ ਉੱਤੇ ਕਾ ਤ ਲਾ ਨਾ ਹ-ਮ-ਲਾ ਕੀਤਾ ਸੀ ਇਸ ਮਾਮਲੇ ਨੇ ਉਦੋਂ ਇੱਕ ਹੋਰ ਹੀ ਮੋੜ ਲੈ ਲਿਆ ਸੀ, ਜਦੋਂ 47 ਸਾਲਾ ਪਤਨੀ
ਸੁਨੀਤਾ ਸੋਨੀ ਨੇ ਆਪਣੇ ਇੱਕ ਹਲਫ਼ੀਆ ਬਿਆਨ ਰਾਹੀਂ ਦਾਅਵਾ ਕੀਤਾ ਸੀ ਕਿ ਕੋਈ ਗੋ ਲੀ ਨਹੀਂ ਚੱਲੀ ਸੀ ਤੇ ਉਸ ਨੇ ਸਿਰਫ਼ ਘਰੇਲੂ ਝ ਗ ੜੇ ਦੀ ਸ਼ਿ ਕਾ ਇ ਤ ਕੀਤੀ ਸੀ। ਅਤੁਲ ਸੋਨੀ ਉਸ ਦੇ ਬਾਅਦ ਤੋਂ ਹੀ ਫ਼ਰਾਰ ਹੈ। ਉਸ ਨੇ ਆਪਣੇ ਇੱਕ ਵਕੀਲ ਰਾਹੀਂ ਅਦਾਲਤ ਤੱਕ ਪਹੁੰਚ ਕਰ ਕੇ ਅਰਜ਼ੀ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਨਾ ਤਾਂ ਕੋਈ ਗੋ ਲੀ ਚੱਲੀ ਹੈ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ। ਉਸ ਦੀ ਪਤਨੀ ਦੀ ਵੀ ਪਿਛਲੇ ਤਿੰਨ ਦਿਨਾਂ ਤੋਂ ਕੋਈ ਉੱਘ–ਸੁੱਘ ਨਹੀਂ ਸੀ। ਪਰ ਉਹ ਅਦਾਲਤ ਵਿੱਚ ਪੁੱਜ
ਗਏ ਸਨ ਤੇ ਉਨ੍ਹਾਂ ਇਹੋ ਕਿਹਾ ਕਿ ਕੋਈ ਗੋ ਲੀ ਨਹੀਂ ਚੱਲੀ। ਪਰ ਸਰਕਾਰੀ ਵਕੀਲ ਨੇ ਜ਼ਮਾਨਤ–ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਬਿਨਾ ਲਾਇਸੈਂਸ ਦਾ ਇੱਕ ਹ ਥਿ ਆ ਰ ਬਰਾਮਦ ਹੋਇਆ ਹੈ, ਇਸ ਲਈ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਉਸ ਦੀ ਪੁੱਛਗਿੱਛ ਕਰਨੀ ਜ਼ਰੂਰੀ ਹੈ। DSP ਅਤੁਲ ਸੋਨੀ ਉੱਤੇ ਕਾ ਤ ਲਾ ਨਾ ਹ-ਮ-ਲੇ ਦਾ ਕੇਸ ਦਰਜ ਹੋਇਆ ਹੈ। ਇਸ ਤੋਂ ਇਲਾਵਾ ਉਸ ਉੱਤੇ ਔਰਤ ’ਤੇ ਜ਼ੁ ਲ ਮ ਢਾਹੁਣ ਦੀ ਧਾਰਾ ਵੀ ਲਾਈ ਗਈ ਹੈ। DSP ਨੇ ਇਸ ਦੂਜੇ ਦੋ ਸ਼ ਦਾ ਵਿਰੋਧ ਕਰਦਿਆਂ ਆਪਣੀ ਅਰਜ਼ੀ ’ਚ ਕਿਹਾ ਹੈ ਕਿ ਉਸ ਦੇ ਵਿਆਹ ਨੂੰ 25 ਵਰ੍ਹੇ ਬੀਤ ਚੁੱਕੇ ਹਨ, ਇਸ ਲਈ ਅਜਿਹਾ ਕੋਈ ਦੋ ਸ਼ ਨਹੀਂ ਬਣਦਾ।
