ਜਹਾਜ ਕਰੇਸ਼ ਹੋਣ ਦੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਕੈਨਬੱਰਾ : ਦੱਖਣੀ ਨਿਊ ਸਾਊਥ ਵੇਲਜ਼ ਵਿਚ ਪਾਣੀ ਦੀ ਬੁਛਾੜ ਕਰਨ ਵਾਲੇ ਵਡੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਤਿੰਨ ਅਮਰੀਕੀ ਮਾਹਰ ਅੱਗ ਬੁਝਾਊ ਕਰਮੀ ਮਾ ਰੇ ਗਏ।ਜਹਾਜ਼ ਦੇ ਚਾਲਕ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਉਦੋਂ ਹੋਈ ਜਦੋਂ ਉਨ੍ਹਾਂ ਦੇ ਹਰਕੂਲਸ ਸੀ -130 ਕੂੰਮਾ ਦੇ ਉੱਤਰ-ਪੂਰਬ, ਪੀਕ ਵਿਊ ਦੇ ਦੁਆਲੇ ਕਰੈਸ਼ ਹੋ ਗਿਆ, ਆਰਐਫਐਸ ਦੇ ਕਮਿਸ਼ਨਰ ਸ਼ੇਨ ਫਿਟਜ਼ਮਿੰਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਦੁਖਦਾਈ ਗੱਲ ਇਹ ਹੈ ਕਿ ਇੱਥੇ ਤਿੰਨਾਂ ਅਫਸਰਾਂ ਚੋਂ ਕੋਈ ਵੀ ਨਹੀਂ ਬਚਿਆ”।
ਜਹਾਜ਼ ਦਾ ਜ਼ਮੀਨ ਦੇ ਨਾਲ ਟ ਕ ਰਾ ਉ ਣਾ ਬਹੁਤ ਤੇਜ਼ ਪ੍ਰਭਾਵ ਨਾਲ ਹੋਇਆ ਹੈ ਅਤੇ ਮੁਢਲੀਆਂ ਰਿਪੋਰਟਾਂ ਇਹ ਹਨ ਕਿ ਕਰੇਸ਼ ਵਾਲੀ ਥਾਂ ਤੇ ਇੱਕ ਵੱਡਾ ਅੱਗ ਦਾ ਗੋਲਾ ਸੀ। ਗਵਾਹਾਂ ਨੇ ਦਾਅਵਾ ਕੀਤਾ ਕਿ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਉਸ ਨੂੰ ਅੱਗ ਲੱਗੀ ਵੇਖੀ ਗਈ ਸੀ।
ਜਹਾਜ਼ ਨੇ ਉਡਾਣ ਸਿਡਨੀ ਦੇ ਦੱਖਣ-ਪੱਛਮ ਦੇ ਰਿਚਮੰਡ ਏਅਰਪੋਰਟ ਤੋਂ ਭਰੀ ਸੀ, ਰਾਡਾਰ ਤੋਂ ਅਲੋਪ ਹੋਣ ਤੋਂ ਪਹਿਲਾਂ ਏਸੀਟੀ ਦੇ ਉੱਪਰੋਂ ਉੱਡਿਆ। ਅੱਗ ਬੁਝਾਊ ਅਮਲੇ ਨੇ ਹੁਣ ਮਲਬੇ ਨੂੰ ਲੱਭ ਲਿਆ ਹੈ, ਜੋ ਕਿ ਹੁਣ ਸਰਗਰਮ ਅੱਗ ਦੇ ਮੈਦਾਨ ਵਿੱਚ ਹੈ। ਇਸ ਵਿਚ ਮਾ ਰੇ ਗਏ ਤਿੰਨ ਮਾਹਰ ਦਲ ਦੇ ਲੋਕਾਂ ਦੀ ਪਛਾਣ ਨਹੀਂ ਦੱਸੀ ਗਈ ਹੈ, ਪਰ ਸ੍ਰੀ ਫਿਟਜ਼ਮਿੰਸ ਨੇ ਪੁਸ਼ਟੀ ਕੀਤੀ ਕਿ ਉਹ ਸਾਰੇ ਅਮਰੀਕੀ ਆਫਿਸਰ ਸਨ।
ਸੂਤਰਾਂ ਅਨੁਸਾਰ, ਇਸ ਖਬਰ ਨਾਲ ਸਾਰੇ ਹੀ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਮੂੰਹ ਆਸਟ੍ਰੇਲੀਆ ਵਾਸੀ ਆਪੋ ਆਪਣੇ ਤੌਰ ਉੱਤੇ ਇਹਨਾਂ ਅਫਸਰਾਂ ਨੂੰ ਸ਼ਰਧਾਜਲੀ ਅਤੇ ਅਫਸੋਸ ਜਾਹਰ ਕਰ ਰਹੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
