Home / Informations / ਹੁਣੇ ਹੁਣੇ ਸੁਖਪਾਲ ਖਹਿਰੇ ਦੇ ਘਰੋਂ ਆਈ ਮਾੜੀ ਖਬਰ ਵਾਪਰਿਆ ਇਹ

ਹੁਣੇ ਹੁਣੇ ਸੁਖਪਾਲ ਖਹਿਰੇ ਦੇ ਘਰੋਂ ਆਈ ਮਾੜੀ ਖਬਰ ਵਾਪਰਿਆ ਇਹ

ਹੁਣੇ ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੋ ਜਿੱਥੇ ਭੁਲੱਥ ਤੋਂ ਐਮਐਲਏ ਤੇ ਸਾਬਕਾ ਵਿਰੋਧੀ ਧਿਰ ਨੇਤਾ ਸੁੱਖਪਾਲ ਖਹਿਰਾ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਚ ਕੁਝ ਦਿਨ ਪਹਿਲਾਂ ਸੁੱਖਪਾਲ ਖਹਿਰਾ ਦੇ ਪੁੱਤਰ ਦਾ ਵਿਆਹ ਹੋਇਆ ਸੀ ਵਿਆਹ ਵਿਚ ਗਿਫ਼ਟ ‘ਚ ਮਿਲਿਆ ਨੇਕਲੈਸ ਬਾਕਸ ਦੇ ਅੰਦਰੋਂ ਚਾਰੀ ਹੋ ਗਿਆ। ਬਾਕਸ ਦੇ ਅੰਦਰ ਦੋ ਡਾਇਮੰਡ ਈਅਰਰਿੰਗ ਹੀ ਮਿਲੇ। ਸੁਖਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਉਨ੍ਹਾਂ ਨੇ ਚੋਰੀ ਕਰਨ ਦਾ ਸ਼ੱਕ ਉਨ੍ਹਾਂ ਦੇ ਨਾਲ ਕਈ ਸਾਲ ਤੋਂ ਕੰਮ ਕਰਨ ਵਾਲਾਂ ਉਤੇ ਪ੍ਰਗਟਾਇਆ ਹੈ।

ਸੈਕਟਰ ਤਿੰਨ ਥਾਣਾ ਨੇ ਐਮਐਲਏ ਸੁਖਪਾਲ ਸਿੰਘ ਦੀ ਸ਼ਿਕਾਇਤ ਉਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹ ਆਪਣੇ ਪਰਵਾਰ ਦੇ ਨਾਲ ਸੈਕਟਰ ਪੰਜ ਸਥਿਤ ਕੋਠੀ ਵਿਚ ਪਰਵਾਰ ਦੇ ਨਾਲ ਰਹਿੰਦੇ ਹਨ। 10 ਨਵੰਬਰ, 2019 ਨੂੰ ਉਨ੍ਹਾਂ ਦੇ ਬੇਟੇ ਵਕੀਲ ਮਹਿਤਾਬ ਸਿੰਘ ਦਾ ਵਿਆਹ ਸਮਾਗਮ ਨਾਭਾ ਪਟਿਆਲਾ ਰੋਡ ਸਥਿਤ ਲਕਸ਼ਮੀ ਰਿਜੋਰਟ ਵਿਚ ਰੱਖਿਆ ਗਿਆ ਸੀ। ਵਿਆਹ ਵਿਚ ਗਿਫ਼ਟ ਅਤੇ ਸ਼ਗਨ ਲੈਣ ਦੀ ਜਿੰਮੇਵਾਰੀ ਪੀਏ ਮਨੀਸ਼ ਦੀ ਲਗਾਈ ਹੋਈ ਸੀ। ਉਨ੍ਹਾਂ ਨੇ ਵਿਆਹ ਵਿਚ ਬਾਕਸ ‘ਚ ਮਿਲੇ ਇਕ ਗਿਫ਼ਟ ਪੀਏ ਮਨੀਸ਼ ਨੂੰ ਸੰਭਾਲਣ ਲਈ ਦਿੱਤਾ ਸੀ।

ਪੀਏ ਨੇ ਇਹ ਗਿਫ਼ਟ ਅੱਗੇ ਪੀਐਸਓ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਓਂਕਾਰ ਸਿੰਘ ਨੂੰ ਸੰਭਾਲਣ ਲਈ ਕਿਹਾ। ਉਸੇ ਦਿਨ ਸ਼ਾਮ ਕਰੀਬ ਛੇ ਵਜੇ ਪਟਿਆਲਾ ਤੋਂ ਸਾਰੇ ਲੋਕ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਨੇ ਸਾਰੇ ਗਿਫ਼ਟ ਕੋਠੀ ਵਿਚ ਰੱਖ ਦਿੱਤੇ. ਪੀਏ ਮਨੀਸ਼ ਨੂੰ ਨੇਕਲੈਸ ਵਾਲਾ ਬਾਕਸ ਇਨੋਵਾ ਗੱਡੀ ਵਿਚ ਡ੍ਰਾਇਵਰ ਸੀਟ ਦੇ ਨੀਚੇ ਖੁਲ੍ਹਿਆ ਹੋਇਆ ਮਿਲਿਆ। ਬਾਕਸ ਦੀ ਚੇਨ ਖੁਲ੍ਹੀ ਹੋਈ ਸੀ ਅਤੇ ਉਸਦੇ ਅੰਦਰੋਂ ਨੇਕਲੈਸ ਗਾਇਬ ਸੀ। ਸਿਰਫ਼ ਦੋ ਡਾਇਮੰਡ ਈਅਰਰਿੰਗ ਹੀ ਮਿਲੇ ਸੀ।

ਪੀਏ ਮਨੀਸ਼ ਨੇਕਲੈਸ ਗਾਇਬ ਹੋਣ ਦੀ ਜਾਣਕਾਰੀ ਉਨ੍ਹਾਂ ਨੇ ਦਿੱਤੀ। ਪਟਿਆਲਾ ਤੋਂ ਚੰਡੀਗੜ੍ਹ ਆਉਣ ਵਾਲੀ ਇਨੋਵਾ ਵਿਚ ਸਿਰਫ਼ ਡ੍ਰਾਇਵਰ ਹੈਡ ਕਾਂਸਟੇਬਲ ਹਰਿੰਦਰ ਸਿੰਘ ਅਤੇ ਪੀਏ ਮਨੀਸ਼ ਦਾ ਦੋਸਤ ਪਵਨ ਕੁਮਾਰ ਆਇਆ ਸੀ। ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਅਪਣੇ ਪੱਧਰ ਦੀ ਜਾਂਚ ਕੀਤੀ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!