Home / Informations / ਹੁਣੇ ਹੁਣੇ ਵਿਦੇਸ਼ ਤੋਂ ਆਈ ਮਾੜੀ ਖਬਰ ਪੰਜਾਬ ਚ ਵਿਛਿਆ ਸੱਥਰ

ਹੁਣੇ ਹੁਣੇ ਵਿਦੇਸ਼ ਤੋਂ ਆਈ ਮਾੜੀ ਖਬਰ ਪੰਜਾਬ ਚ ਵਿਛਿਆ ਸੱਥਰ

ਆਈ ਤਾਜਾ ਵੱਡੀ ਖਬਰ

ਗੋਰਇਆ — ਰੋਜ਼ੀ-ਰੋਟੀ ਖਾਤਿਰ ਦੁਬਈ ਗਏ ਗੋਰਾਇਆ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗਗਨਦੀਪ ਬੰਗਾ ਦੀ ਦੁਬਈ ‘ਚ ਹੱ ਤਿ ਆ ਕਰਕੇ ਲੋਥ ਸਾ ੜ ਨ ਦਾ ਮਾਮਲਾ ਸਾਹਮਣੇ ਆਇਆ ਹੈ। ਗਗਨਦੀਪ ਕਰੀਬ 8 ਮਹੀਨੇ ਪਹਿਲਾਂ ਹੀ ਦੁਬਈ ‘ਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਚਾਰ ਭਰਾ-ਭੈਣ ਹਨ। ਉਸ ਦੀ ਇਕ ਭੈਣ ਪੰਜਾਬ ਪੁਲਸ ‘ਚ ਭਰਤੀ ਹੈ ਜਦਕਿ ਇਕ ਭੈਣ ਦੁਬਈ ‘ਚ ਹੀ ਰਹਿੰਦੀ ਹੈ। ਛੋਟਾ ਭਰਾ ਸ਼ਟਰਿੰਗ ਦਾ ਕੰਮ ਕਰਦਾ ਹੈ। ਨੌਜਵਾਨ ਦੀ ਮੌਤ ਹੋਣ ਸਬੰਧੀ ਉਸ ਦੇ ਪਰਿਵਾਰ ਨੂੰ ਸੋਮਵਾਰ ਨੂੰ ਫੋਨ ਜ਼ਰੀਏ ਦੁਬਈ ਵਿਖੇ ਰਹਿੰਦੀ ਭੈਣ ਤੋਂ ਪਤਾ ਲੱਗਾ।

ਅਗਸਤ ਮਹੀਨੇ ਹੋਈ ਆਖਰੀ ਵਾਰ ਫੋਨ ‘ਤੇ ਗੱਲਬਾਤ
ਮ੍ਰਿਤਕ ਨੌਜਵਾਨ ਦੇ ਪਿਤਾ ਦੇਸਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਲੱਖ ਦੇ ਕਰੀਬ ਪੈਸਾ ਖਰਚ ਕੇ 17 ਅਪ੍ਰੈਲ 2019 ਨੂੰ ਗਗਨਦੀਪ ਨੂੰ ਦੁਬਈ ਦੇ ਸੋਨਾਪੁਰ ‘ਚ ਪਲੰਬਰ ਦੇ ਕੰਮ ‘ਚ ਭੇਜਿਆ ਸੀ। ਕਰੀਬ ਚਾਰ ਮਹੀਨਿਆਂ ਤੱਕ ਉਸ ਨੇ ਕੰਪਨੀ ‘ਚ ਕੰਮ ਕੀਤਾ। ਕੰਪਨੀ ‘ਚ ਉਸ ਨੂੰ ਪ ਰੇ ਸ਼ਾ ਨ ਕੀਤਾ ਜਾਣ ਲੱਗਾ ਸੀ ਅਤੇ ਪੈਸੇ ਵੀ ਨਹੀਂ ਦੇ ਰਹੀ ਸੀ। ਇਸੇ ਕਰਕੇ ਉਸ ਨੇ ਕੰਪਨੀ ਛੱਡ ਦਿੱਤੀ ਅਤੇ ਉਹ ਕੰਪਨੀ ਤੋਂ ਬਾਹਰ ਕੰਮ ਕਰਨ ਲੱਗਾ ਸੀ। 15 ਅਗਸਤ ਨੂੰ ਉਸ ਦਾ ਆਖਰੀ ਫੋਨ ਆਇਆ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਵਟਸਐਪ ‘ਤੇ ਵੀ ਕਾਫੀ ਮੈਸੇਜ ਭੇਜੇ ਗਏ ਪਰ ਕੋਈ ਮੈਸੇਜ ਨਹੀਂ ਦੇਖਿਆ।

ਭਾਲ ਲਈ ਛੋਟਾ ਭਰਾ ਵੀ ਗਿਆ ਸੀ ਦੁਬਈ, ਪਰ ਨਹੀਂ ਮਿਲਿਆ ਕੋਈ ਸੁਰਾਗ
ਪਿਤਾ ਨੇ ਦੱਸਿਆ ਕਿ ਗਗਨਦੀਪ ਦੀ ਭਾਲ ‘ਚ ਉਨ੍ਹਾਂ ਦਾ ਛੋਟਾ ਪੁੱਤਰ ਪਵਨਦੀਪ ਸਿੰਘ 27 ਸਤੰਬਰ ਨੂੰ ਟੂਰਿਸਟ ਵੀਜ਼ੇ ‘ਤੇ ਦੁਬਈ ਗਿਆ ਸੀ ਪਰ ਕਈ ਵੀ ਸੁਰਾਗ ਨਾ ਮਿਲ ਸਕਿਆ। ਫਿਰ ਉਹ 23 ਅਕਤੂਬਰ ਨੂੰ ਵਾਪਸ ਇਥੇ ਆ ਗਿਆ।

ਭੈਣ ਦੇ ਡੀ.ਐੱਨ.ਏ. ਟੈਸਟ ਤੋਂ ਹੋਈ ਲੋਥ ਦੀ ਪਛਾਣ
ਪਵਨਦੀਪ ਨੇ ਦੱਸਿਆ ਕਿ ਸੋਮਵਾਰ ਨੂੰ ਦੁਬਈ ‘ਚ ਰਹਿੰਦੀ ਉਸ ਦੀ ਭੈਣ ਨੇ ਨੌਜਵਾਨ ਦੀ ਮੌਤ ਸਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਭੈਣ ਨੇ ਪੁਲਸ ‘ਚ ਸ਼ਿ ਕਾ ਇ ਤ ਦਿੱਤੀ ਸੀ, ਜਿਸ ਤੋਂ ਬਾਅਦ ਜਦੋਂ ਪੁਲਸ ਨੂੰ ਲੋਥ ਬਰਾਮਦ ਹੋਈ ਤਾਂ ਉਨ੍ਹਾਂ ਨੇ ਭੈਣ ਨੂੰ ਫੋਨ ਕੀਤਾ ਅਤੇ ਲਾਸ਼ ਬਾਰੇ ਦੱਸਿਆ। ਲੋਥ ਦੀ ਹਾਲਤ ਬੇਹੱਦ ਮਾ ੜੀ ਹੋ ਚੁੱਕੀ ਸੀ ਅਤੇ ਭੈਣ ਦਾ ਡੀ. ਐੱਨ. ਏ. ਟੈਸਟ ਕਰਨ ‘ਤੇ ਗਗਨਦੀਪ ਦੀ ਪਛਾਣ ਹੋਈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਦੀ ਲੋਥ ਨੂੰ ਭਾਰਤ ਲਿਆਂਦਾ ਜਾਵੇ

error: Content is protected !!