ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਇੰਡੀਆ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਦੁਬਈ ਦੇ ਓਮਾਨ ਵਿਚ ਮਸਕਟ ਦੇ ਸੀਬ ਇਲਾਕੇ ਵਿਚ ਇਕ ਨਿਰਮਾਣ ਸਥਲ ‘ਤੇ ਭਾਰੀ ਮੀਂਹ ਕਾਰਨ ਖੋਦਾਈ ਵਾਲੀ ਜਗ੍ਹਾ ਤੇ ਦੱਬ ਕੇ ਘੱਟੋ-ਘੱਟੋ 6 ਵਰਕਰਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਵਰਕਮ ਭਾਰਤੀ ਸਨ। ਜਿੱਥੇ ਇਹ ਵਾਪਰਿਆ ਉੱਥੇ ਪਾਈਪ ਲਾਈਨ ਦਾ ਪ੍ਰਾਜੈਕਟ ਕੰਮ ਚੱਲ ਰਿਹਾ ਸੀ। ਮਸਕਟ ਵਿਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ,”ਓਮਾਨ ਦੇ ਮਸਕਟ ਵਿਚ ਸੀਬ ਇਲਾਕੇ ਵਿਚ 10 ਨਵੰਬਰ ਨੂੰ ਭਾਰੀ ਮੀਂਹ ਦੇ ਕਾਰਨ 6 ਵਰਕਰਾਂ ਦੀ ਮੌਤ ਦੀ ਸੂਚਨਾ ਮਿਲੀ। ਪੀੜਤ ਸ਼ਾਇਦ ਭਾਰਤੀ ਹਨ। ਇਹ ਬਹੁਤ ਦੁਖਦਾਈ ਹੈ।”
ਇਸ ਵਿਚ ਕਿਹਾ ਗਿਆ ਹੈ ਕਿ ਦੂਤਾਵਾਸ ਓਮਾਨ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਲੈ ਰਿਹਾ ਹੈ। ਇਸ ਦੇ ਨਾਲ ਹੀ ਪੀੜਤਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਕ ਹੋਰ ਟਵੀਟ ਵਿਚ ਕਿਹਾ ਗਿਆ,”ਅਸੀਂ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰ ਸੰਭਵ ਸਮਰਥਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਇਹ ਕਿਹੜੇ ਹਾਲਤਾਂ ਵਿਚ ਵਾਪਰੀ ਇਹ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਸਥਾਨਕ ਮੀਡੀਆ ਵਿਚ ਆਈਆਂ ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਵਰਕਰ ਪਾਈਪ ਦੇ ਉਸ ਹਿੱਸੇ ‘ਤੇ ਕੰਮ ਕਰ ਰਹੇ ਸਨ ਜਿਹੜਾ ਜ਼ਮੀਨ ਤੋਂ 14 ਮੀਰ ਹੇਠਾਂ ਹੈ। ਮਸਕਟ ਡੇਲੀ ਦੇ ਮੁਤਾਬਕ ਬਚਾਅ ਦਲ ਨੂੰ ਲੋਥਾਂ ਕੱਢਣ ਵਿਚ 12 ਘੰਟੇ ਦਾ ਸਮਾਂ ਲੱਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
