Home / Informations / ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਬਾਰੇ ਆਈ ਮਾੜੀ ਖਬਰ

ਪੰਜਾਬੀ ਗਾਇਕ ਪੰਮੀ ਬਾਈ ਬਾਰੇ ਆਈ ਮਾੜੀ ਖਬਰ

ਇੱਕ ਨੌਸਰਬਾਜ਼ ਵੱਲੋਂ ਪੰਜਾਬੀ ਗਾਇਕ ਪੰਮੀ ਬਾਈ ਨੂੰ ਲੱਖਾਂ ਰੁਪਏ ਦਾ ਰਗੜਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹੈ ਕਿ, ਉਕਤ ਨੌਸਰਬਾਜ਼ ਨੇ ਪੰਮੀ ਬਾਈ ਨੂੰ ਰਿਕਾਰਡਿੰਗ ਕਰਵਾਉਣ ਦਾ ਝਾਂਸਾ ਦਿੱਤਾ ਸੀ। ਥਾਣਾ ਅਨਾਜ ਮੰਡੀ ਨੇ ਠੱਗੀ ਦੇ ਉਕਤ ਮਾਮਲੇ ਵਿੱਚ ਫ਼ਰੀਦਾਬਾਦ ਦੇ ਰਹਿਣ ਵਾਲੇ ਰਜੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਹੈ, ਜਿਹੜਾ ਕਿ, ਖ਼ੁਦ ਨੂੰ ਐੱਮ.ਟੀ.ਵੀ. ਦਾ ਪੀ.ਆਰ.ਓ. ਦੱਸ ਰਿਹਾ ਸੀ। ਕਾਬਿਲ-ਏ-ਗੌਰ ਹੈ ਕਿ, ਉਕਤ ਠੱਗੀ ਦੀ ਉਕਤ ਸ਼ਿਕਾਇਤ ਪੰਮੀ ਬਾਈ ਨੇ ਥਾਣਾ

ਅਨਾਜ ਮੰਡੀ ਵਿੱਚ 18 ਫ਼ਰਵਰੀ ਨੂੰ ਦਰਜ ਕਰਵਾਈ ਸੀ, ਵੇਖੋ ਪੁਲਿਸ ਦੀ ਨਲਾਇਕੀ, ਜਿਸਨੇ ਇਹ ਪਰਚਾ ਦਰਜ ਕਰਨ ਵਿੱਚ ਪੂਰੇ 9 ਮਹੀਨੇ ਲਗਾ ਦਿੱਤੇ। ਦੱਸਿਆ ਜਾ ਰਿਹੈ ਕਿ, 5 ਫਰਵਰੀ, 2019 ਨੂੰ ਪੰਮੀ ਬਾਈ ਨੂੰ ਇੱਕ ਈ.ਮੇਲ. ਆਈ ਕਿ, 11 ਫਰਵਰੀ ਨੂੰ ਰਿਹਰਸਲ ਤੇ 12 ਫਰਵਰੀ ਨੂੰ ਕੋਕ ਸਟੂਡੀਓ ਮੁੰਬਈ ਵਿਖੇ ਉਨ੍ਹਾਂ ਦੀ ਰਿਕਾਰਡਿੰਗ ਹੈ। ਰਿਕਾਰਡਿੰਗ ਤੇ ਆਉਣ ਤੋਂ ਪਹਿਲਾਂ ਪੰਮੀ ਬਾਈ ਤੋਂ ਕੁਝ ਖ਼ਾਨਾਪੂਰਤੀਆਂ ਕਰਵਾਈਆਂ ਗਈਆਂ ਤੇ

ਉਨ੍ਹਾਂ ਖ਼ਾਨਾਪੂਰਤੀਆਂ ਦੇ ਦੌਰਾਨ ਹੀ ਨੌਸਰਬਾਜ਼ ਉਨ੍ਹਾਂ ਪਾਸੋਂ 1 ਲੱਖ 10 ਹਜ਼ਾਰ ਰੁਪਏ ਏਂਠਣ ਵਿੱਚ ਕਾਮਯਾਬ ਹੋ ਗਿਆ। ਥਾਣਾ ਅਨਾਜ ਮੰਡੀ ਦੇ ਜਾਂਚ ਅਧਿਕਾਰੀ ਅਨੁਸਾਰ, ਪੁਲਿਸ ਪਾਰਟੀਆਂ, ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। 9 ਮਹੀਨੇ ਲੰਘ ਗਏ ਹਨ ਪਰ, ਅਜੇ ਤੱਕ ਤਾਂ ਪੰਮੀ ਬਾਈ ਨੂੰ ਆਸ ਦੀ ਕੋਈ ਵੀ ਕਿਰਨ ਨਜ਼ਰ ਨਹੀਂ ਆਈ।

ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!