Home / Informations / ਹੁਣੇ ਹੁਣੇ ਬੋਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਦੇ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਬੋਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਦੇ ਬਾਰੇ ਆਈ ਮਾੜੀ ਖਬਰ

ਅਮਿਤਾਬ ਬਚਨ ਦੇ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਬੋਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਬਾਰੇ ਮਾੜੀ ਖਬਰ ਆ ਰਹੀ ਹੈ ਕੇ ਓਹਨਾ ਦੀ ਸਿਹਤ ਅਚਾਨਕ ਬਹੁਤ ਜਿਆਦਾ ਖਰਾਬ ਹੋ ਗਈ ਹੈ ਜਿਸ ਦਾ ਕਰਕੇ ਉਹ ਕੱਲ੍ਹ ਨੂੰ ਓਹਨਾ ਨੂੰ ਦਿਲੀ ਵਿਚ ਮਿਲਣ ਵਾਲੇ ਦਾਦਾ ਸਾਹਿਬ ਫਾਲਕੇ ਐਵਾਰਡ ਵਿਚ ਵੀ ਨਹੀਂ ਪਹੁੰਚਣਗੇ। ਇਸ ਬਾਰੇ ਵਿਚ ਓਹਨਾ ਦੇ ਆਫੀਸ਼ੀਅਲ ਟਵੀਟ ਤੋਂ ਟਵੀਟ ਕੀਤਾ ਗਿਆ ਹੈ। ਇਸ ਖਬਰ ਦੇ ਆਉਣ ਨਾਲ ਹੀ ਓਹਨਾ ਦੇ ਫੈਨਸ ਵਲੋਂ ਓਹਨਾ ਦੀ ਸਿਹਨਜਾਬੀ ਲਈ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਹਨ।

ਬਾਲੀਵੁੱਡ ਸੁਪਰ ਸਟਾਰ ਅਮਿਤਾਬ ਬੱਚਨ ਨੂੰ ਸਾਲ 2018 ਦਾ ਦਾਦਾ ਸਾਹਬ ਫਾਲਕੇ ਐਵਾਰਡ ਦਿੱਤਾ ਜਾਣਾ ਸੀ । ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਸਾਂਝੀ ਕੀਤੀ ਸੀ । ‘ਦਾਦਾ ਸਾਹਬ ਫਾਲਕੇ’ ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ।

ਅਮਿਤਾਬ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ ਜਿਸ ਨੂੰ ਪਾਉਣ ਲਈ ਹਰ ਕੋਈ ਸੁਪਨਾ ਵੇਖਦਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ। ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।

ਜਾਣੋ ਕੀ ਹੈ ਦਾਦਾ ਸਾਹਬ ਫਾਲਕੇ ਐਵਾਰਡ
ਦਾਦਾ ਸਾਹਬ ਫਾਲਕੇ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇੱਕ ਸਾਲਾਨਾ ਪੁਰਸਕਾਰ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਜ਼ਿੰਦਗੀ ਭਰ ਦਿੱਤੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਪਿਛਲੇ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਲਈ ਆਯੋਜਿਤ ਕੀਤੇ ਗਏ 17ਵੇਂ ਸਮਾਰੋਹ ਵਿੱਚ ਪਹਿਲੀ ਵਾਰ ਅਭਿਨੇਤਰੀ ਦੇਵਿਕਾ ਰਾਣੀ ਨੂੰ ਇਹ ਪੁਰਸਕਾਰ ਦਿੱਤਾ ਗਿਆ।

error: Content is protected !!