Home / Informations / ਹੁਣੇ ਹੁਣੇ ਪੰਜਾਬ ਲਈ ਵਿਦੇਸ਼ ਤੋਂ ਆਈ ਇਹ ਅੱਤ ਮਾੜੀ ਖਬਰ ਛਾਇਆ ਸੋਗ

ਹੁਣੇ ਹੁਣੇ ਪੰਜਾਬ ਲਈ ਵਿਦੇਸ਼ ਤੋਂ ਆਈ ਇਹ ਅੱਤ ਮਾੜੀ ਖਬਰ ਛਾਇਆ ਸੋਗ

ਪੰਜਾਬੀ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾ ਕੇ ਸਖਤ ਮਿਹਨਤ ਕਰਦੇ ਹਨ ਪਰ ਕਈ ਵਾਰ ਕਿਸਮਤ ਅਜਿਹਾ ਧੋਖਾ ਦੇ ਦਿੰਦੀ ਹੈ ਜਿਸ ਬਾਰੇ ਕੋਈ ਸੋਚ ਵੀ ਨਾਹੀ ਸਕਦਾ। ਹੁਣ ਵਿਦੇਸ ਦੀ ਧਰਤੀ ਤੋਂ ਅਜਿਹੀ ਹੀ ਇਕ ਖਬਰ ਆ ਰਹੀ ਹੈ। ਜਿਸ ਨਾਲ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਇਟਲੀ -ਆਪਣੀਆਂ ਧੀਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੇ ਭੱਵਿਖ ਨੂੰ ਸੁਨਹਿਰੀ ਬਣਾਉਣ ਲਈ ਇਟਲੀ ਦੇ ਖੇਤੀ ਫਾਰਮ ‘ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੁਖਵੀਰ ਸਿੰਘ ਵਾਸੀ ਪਿੰਡ ਗੋਹ੍ਹ (ਖੰਨਾ) ਦੀ ਘਰੋਂ ਕੰਮ ‘ਤੇ ਜਾਣ ਤੋਂ ਪਹਿਲਾਂ ਹਾਰਟਅਟੈਕ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਸੁਖਵੀਰ ਸਿੰਘ ਇਟਲੀ ਦੇ ਸ਼ਹਿਰ “ਲਾਤੀਨਾ ਦੀ ਚਿਸਤੇਰਨਾ, ਵਿਖੇ ਪਿਛਲੇ 6,7 ਸਾਲ ਤੋਂ ਰਹਿਕੇ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾ ਰਿਹਾ ਸੀ ਪਰ 1 ਫਰਵਰੀ ਨੂੰ ਕੰਮ ‘ਤੇ ਜਾਣ ਤੋਂ ਪਹਿਲਾਂ ਹਾਰਟ ਅਟੈਕ ਆਉਣ ਨਾਲ ਉਸਦੀ ਮੌਤ ਹੋ ਗਈ।

ਇਲਾਕੇ ‘ਚ ਰਹਿੰਦੇ ਕੁਝ ਪੰਜਾਬੀਆਂ ਦਾ ਕਹਿਣਾ ਹੈ ਕਿ ਐਂਬੂਲੈਂਸ ਘਟਨਾ ਵਾਲੀ ਸਥਾਨ ‘ਤੇ ਜਲਦੀ ਨਾਲ ਨਹੀ ਪੁੱਜ ਸਕੀ, ਜਿਸਦਾ ਮੁੱਖ ਕਾਰਨ ਸੀ ਕਿ ਸੁਖਵੀਰ ਤੇ ਨਾਲ ਰਹਿੰਦੇ ਸਾਥੀਆਂ ਨੂੰ ਇਟਾਲੀਅਨ ਬੋਲੀ ਦਾ ਗਿਆਨ ਨਾ ਹੋਣ ਕਰਕੇ ਉਨਾਂ ਤੋਂ ਡਾਕਟਰੀ ਟੀਮ ਨੂੰ ਆਪਣੇ ਘਰ ਦਾ ਪਤਾ ਦੱਸਣ ‘ਚ ਮੁਸ਼ਕਲ ਆ ਰਹੀ ਸੀ।

ਇੰਨੇ ਨੂੰ ਇਕ ਹੋਰ ਪੰਜਾਬੀ ਉਸਨੂੰ ਨਿੱਜੀ ਗੱਡੀ ਵਿਚ ਹਸਪਤਾਲ ਲੈਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਖਵੀਰ ਜਿੱਥੇ ਇਕ ਚੰਗਾ ਇਨਸਾਨ ਸੀ, ਉੱਥੇ ਹੀ ਗੁਰੂ ਘਰ ਦਾ ਗੂੜਾ ਪ੍ਰੇਮੀ ਹੋਣ ਕਰਕੇ ਹਰ ਸੇਵਾ ਮੋਹਰੀ ਬਣਕੇ ਕਰਦਾ ਸੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!