ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਕੂਲਾਂ ਲਈ ਆ ਰਾਹੀ ਹੈ। ਜਿਹਨਾਂ ਦੇ ਬਾਰੇ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਇਸ ਤਬਦੀਲੀ ਦੇ ਤਹਿਤ ਵਿਭਾਗ ਵੱਲੋਂ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ ਗਿਆ ਹੈ ।
ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਭੇਜਿਆ ਜਾਣ ਵਾਲਾ ਵਰਲਡ ਆਫ ਦਿ ਡੇਅ ਵੀ ਨਹੀਂ ਆਵੇਗਾ । ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਸੂਬੇ ਭਰ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ । ਦੱਸ ਦੇਈਏ ਕਿ ਹੁਣ ਸਵੇਰ ਦੀ ਸਭਾ ਸਵੇਰੇ 9 ਵਜੇ ਤੱਕ ਹੋਵੇਗੀ । ਇਸ ਤੋਂ ਇਲਾਵਾ ਹੁਣ ਪਹਿਲਾ ਪੀਰੀਅਡ 9.20 ਤੋਂ 10.05 ਤੱਕ, ਦੂਜਾ ਪੀਰੀਅਡ 10.05 ਤੋਂ 10.50 ਤੱਕ, ਤੀਜਾ ਪੀਰੀਅਡ 10.50 ਤੋਂ 11.35 ਤੱਕ, ਚੌਥਾ ਪੀਰੀਅਡ 11.35 ਤੋਂ 12.20 ਤੱਕ ਹੋਵੇਗਾ ।
PSEB Release New Schedule
ਇਸ ਤੋਂ ਬਾਅਦ 20 ਮਿੰਟ ਦੀ ਅੱਧੀ ਛੁੱਟੀ ਹੋਵੇਗੀ, ਜੋ 12.20 ਤੋਂ 12.40 ਤੱਕ ਹੋਵੇਗੀ । ਅੱਧੀ ਛੁੱਟੀ ਤੋਂ ਬਾਅਦ ਪੰਜਵਾਂ ਪੀਰੀਅਡ 12.40 ਤੋਂ 1.20 ਤੱਕ, ਛੇਵਾਂ ਪੀਰੀਅਡ 1.20 ਤੋਂ 2.00 ਵਜੇ ਤੱਕ, ਸੱਤਵਾਂ ਪੀਰੀਅਡ 2 ਵਜੇ ਤੋਂ 2.40 ਤੱਕ ਤੇ ਅੱਠਵਾਂ ਪੀਰੀਅਡ 2.40 ਤੋਂ 3.20 ਤੱਕ ਹੋਵੇਗਾ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
