Home / Informations / ਬੇਬੇ ਨੇ ਤਾਂ ਰਾਮਦੇਵ ਵਰਗੇ ਵੀ ਕਰ ਦਿੱਤੇ ਪਿੱਛੇ ਦੇਖੋ ਕਿਵੇਂ ਵੱਡੇ ਵੱਡੇ ਬ੍ਰਾਂਡ ਕੀਤੇ ਫੇਲ

ਬੇਬੇ ਨੇ ਤਾਂ ਰਾਮਦੇਵ ਵਰਗੇ ਵੀ ਕਰ ਦਿੱਤੇ ਪਿੱਛੇ ਦੇਖੋ ਕਿਵੇਂ ਵੱਡੇ ਵੱਡੇ ਬ੍ਰਾਂਡ ਕੀਤੇ ਫੇਲ

ਲੁਧਿਆਣਾ ਦੀ ਗੁਰਦੇਵ ਕੌਰ ਦਿਉਲ ਨੇ ਕਿੰਨੀਆਂ ਹੀ ਔਰਤਾਂ ਨੂੰ ਸੈਲਫ ਹੈਲਪ ਗਰੁੱਪ ਰਾਹੀਂ ਸਵੈ ਨਿਰਭਰ ਬਣਾ ਦਿੱਤਾ ਹੈ। ਇਹ ਔਰਤਾਂ ਖੁਦ ਕਮਾਈ ਕਰਨ ਦੇ ਯੋਗ ਹੋ ਗਈਆਂ ਹਨ। ਹੁਣ ਤਾਂ ਗੁਰਦੇਵ ਕੌਰ ਨੇ ਕਿਸਾਨਾਂ ਨੂੰ ਵੀ ਜੋੜ ਲਿਆ ਹੈ। ਉਨ੍ਹਾਂ ਵੱਲੋਂ 32-33 ਕਿਸਮ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਹ ਉਤਪਾਦ ਸ਼ੁੱਧ ਆਰਗੈਨਿਕ ਰਾਮ ਮਟੀਰੀਅਲ ਤੋਂ ਤਿਆਰ ਕੀਤੇ ਜਾਂਦੇ ਹਨ। ਜਿਹੜਾ ਕਿ ਉਹ ਪੰਜਾਬ ਤੋਂ ਬਿਨਾਂ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਮੰਗਵਾਉਂਦੇ ਹਨ। ਉਨ੍ਹਾਂ ਨੇ 2016 ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈ ਹੋਈ ਹੈ।

ਉਹ ਰਾਅ ਮਟੀਰੀਅਲ ਦੇ ਤੌਰ ਤੇ ਦਾਲਾਂ ਆਦਿ ਮੰਗਵਾ ਲੈਂਦੇ ਹਨ ਅਤੇ ਪ੍ਰੋਸੈਸਿੰਗ ਖੁਦ ਕਰਦੇ ਹਨ। ਉਨ੍ਹਾਂ ਨੂੰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਕਈ ਐਵਾਰਡ ਵੀ ਮਿਲ ਚੁੱਕੇ ਹਨ। ਗੁਰਦੇਵ ਕੌਰ ਦਿਓਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ 1995 ਵਿੱਚ 5 ਬਕਸੇ ਲੈ ਕੇ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ। ਜੋ ਹੁਣ 450 ਬਕਸਿਆਂ ਤੱਕ ਪਹੁੰਚ ਚੁੱਕਾ ਹੈ। ਇੱਕ ਦੌਰ ਅਜਿਹਾ ਵੀ ਆਇਆ। ਜਦੋਂ ਸ਼ਹਿਦ ਦੀ ਮੰਗ ਘੱਟ ਗਈ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ ਤੇ ਇਹ 17-18 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਣਾ ਪਿਆ।

ਸਾਲ 2001 ਤੋਂ ਉਨ੍ਹਾਂ ਨੇ ਸ਼ਹਿਦ ਨੂੰ ਬੋਤਲਾਂ ਵਿੱਚ ਪੈਕ ਕਰਕੇ ਸੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਪਹਿਲਾਂ 15 ਔਰਤਾਂ ਦਾ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਸ਼ੁਰੂ ਕੀਤਾ। ਜਿਸ ਦਾ ਨਾਮ ਗਲੋਬਲ ਸੈਲਫ ਹੈਲਪ ਗਰੁੱਪ ਰੱਖਿਆ ਗਿਆ। ਇਸ ਤੋਂ ਬਾਅਦ ਉਹ ਨਾਬਾਰਡ ਨਾਲ ਜੁੜੇ। ਗੁਰਦੇਵ ਕੌਰ ਦਾ ਕਹਿਣਾ ਹੈ ਕਿ ਨਾਬਾਰਡ ਨਾਲ ਜੁੜਨ ਕਰਕੇ ਉਨ੍ਹਾਂ ਨੂੰ ਆ ਰ ਥਿ ਕ ਤੌਰ ਤੇ ਲਾਭ ਹੋਇਆ। ਉਨ੍ਹਾਂ ਦੇ ਨਾਲ 300 ਤੋਂ ਵੱਧ ਲੋਕ ਕੰਮ ਕਰ ਰਹੇ ਹਨ। 2016 ਤੋਂ ਫਾਰਮ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਹੋਂਦ ਵਿੱਚ ਆਉਣ ਨਾਲ ਉਨ੍ਹਾਂ ਦੇ ਉਤਪਾਦ ਕਿਸਾਨਾਂ ਦੀਆਂ ਦੁਕਾਨਾਂ ਤੇ ਵਿਕਣ ਲੱਗੇ ਹਨ।

ਉਹ ਮੇਲਿਆਂ ਆਦਿ ਰਾਹੀਂ ਵੱਖ ਵੱਖ ਥਾਵਾਂ ਤੇ ਆਪਣੇ ਉਤਪਾਦ ਲੈ ਕੇ ਜਾਂਦੇ ਹਨ। ਉਤਪਾਦਾਂ ਵਿੱਚ ਹਰ ਕਿਸਮ ਦੀਆਂ ਦਾਲਾਂ, ਸ਼ਹਿਦ, ਮਸਾਲੇ, ਪਕੌੜੇ, ਵੜੀਆਂ, ਗੁੜ ਅਤੇ ਸ਼ੱਕਰ ਆਦਿ 32-33 ਉਤਪਾਦ ਸ਼ਾਮਿਲ ਹਨ। ਉਨ੍ਹਾਂ ਦਾ ਕਈ ਵਿਭਾਗਾਂ ਨਾਲ ਵੀ ਸੰਪਰਕ ਹੋਇਆ, ਜਿਨ੍ਹਾਂ ਵਿੱਚ ਡੇਅਰੀ ਡਿਵੈਲਪਮੈਂਟ ਵਿਭਾਗ, ਪਸ਼ੂ ਪਾਲਣ ਅਤੇ ਖੇਤੀਬਾੜੀ ਵਿਭਾਗ ਆਦਿ ਸ਼ਾਮਿਲ ਹਨ। ਗੁਰਦੇਵ ਕੌਰ ਦਿਓਲ ਨੂੰ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਕਈ ਇਨਾਮ ਵੀ ਮਿਲ ਚੁੱਕੇ ਹਨ।

error: Content is protected !!