Home / Informations / ਹੁਣੇ ਹੁਣੇ ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਸੋਗ ਚ’ ਡੁੱਬਿਆ ਪੂਰਾ ਪੰਜਾਬ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਸੋਗ ਚ’ ਡੁੱਬਿਆ ਪੂਰਾ ਪੰਜਾਬ-ਦੇਖੋ ਪੂਰੀ ਖ਼ਬਰ

ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ

ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਦੀ ਉਮਰ 75 ਸਾਲਾ ਦੀ ਸੀ। ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਧਰਮ ਪਤਨੀ ਦੋ ਬੇਟੇ ਅਤੇ ਇਕ ਬੇਟੀ ਹੈ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਮੁਧਲ ਪਿੰਡ ‘ਚ ਹੋਇਆ ਸੀ ਅਤੇ ਵੱਡੇ ਸਮੇਂ ਤੋਂ ਕਿਲਾ ਅਨੰਦਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਾਰ ਸੇਵਾ ‘ਚ ਸੇਵਾ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਮਨੁੱਖਤਾ ਦੇ ਮਸੀਹਾ ਅਤੇ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਜੁਲਾਈ 2019 ਨੂੰ ਅਕਾਲ ਚਲਾਨਾ ਕਰ ਗਏ ਸਨ। ਉਨ੍ਹਾਂ ਦੇ ਬਾਅਦ ਕਾਰ ਸੇਵਾ ਕਿਲਾ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਹਰਭਜਨ ਸਿੰਘ ਪਹਿਲਵਾਨ ਨੂੰ ਸੌਂਪੀ ਗਈ ਸੀ। ਅਜੇ ਸਿੱਖ ਸੰਗਤ ‘ਚ ਕਾਰ ਸੇਵਾ ਦੇ ਸੰਤ ਬਾਬਾ ਲਾਭ ਸਿੰਘ ਜੀ ਦੇ ਦਿਹਾਂਤ ਦਾ ਸਦਮਾ ਅਜੇ ਸਹਿਣ ਨਹੀਂ ਕਰ ਸਕੇ ਸਨ ਕਿ

ਕੱਲ੍ਹ ਰਾਤ ਕਾਰ ਸੇਵਾ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਪਹਿਲਵਾਨ ਦੇ ਦਿਮਾਗ ਦੀ ਨਾੜੀ ਫੱਟਣ ਦੇ ਕਾਰਨ ਮੌਤ ਹੋ ਗਈ ਅਤੇ ਪ੍ਰਭੂ ਚਰਨਾਂ ‘ਚ ਜਾ ਵਿਰਾਜੇ ਹਨ। ਸਿੱਖ ਸੰਗਤ ਨੂੰ ਕਦੇ ਨਾ ਭੁੱਲਣ ਵਾਲਾ ਸਦਮਾ ਲੱਗਾ ਹੈ। ਸਿੱਖ ਸੰਗਤ ‘ਚ ਦੁਖ ਦੀ ਲਹਿਰ ਹੈ। ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ‘ਚ 2 ਵਜੇ ਕੀਤਾ ਜਾਵੇਗਾ।

error: Content is protected !!