ਪੰਜਾਬ ਤੋਂ ਆਈ ਵੱਡੀ ਖਬਰ
ਬਟਾਲਾ: ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
2 ਇਸ ਦੇ ਚੱਲਦਿਆਂ ਅੱਜ ਬਟਾਲਾ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਸਰਚ ਅਭਿਆਨ ਚਲਾਏ ਗਏ।
3 ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿੱਚ ਚਲਾਏ ਗਏ ਇਸ ਸਰਚ ਅਭਿਆਨ ਦੌਰਾਨ ਜੰਗਲਾਂ, ਖੇਤਾਂ, ਦਰਿਆਵਾਂ ਤੇ ਘਰਾਂ ਦੀ ਤਲਾਸ਼ੀ ਲਈ ਗਈ।
4 ਇਸ ਸਰਚ ਅਭਿਆਨ ਵਿੱਚ ਪੰਜਾਬ ਪੁਲਿਸ ਦੇ ਲਗਪਗ 2700 ਜਵਾਨ ਸ਼ਾਮਲ ਸਨ। ਇਸ ਆਪਰੇਸ਼ਨ ਨੂੰ ਲੈ ਕੇ ਪੂਰੀ ਫੋ ਰ ਸ ਨੂੰ 33 ਵੱਖ-ਵੱਖ ਟੁਕੜੀਆਂ ਵਿੱਚ ਵੰਡਿਆ ਗਿਆ ਸੀ।
5 ਸਰਚ ਅਭਿਆਨ ਕੱਲ੍ਹ ਤਕ ਵੀ ਜਾਰੀ ਰਹੇਗਾ।
6 ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਰਚ ਅਭਿਆਨ ਦੋ ਦਿਨਾਂ ਤਕ ਜਾਰੀ ਰਹੇਗਾ। ਅੱਜ ਕਰੀਬ 27 ਪਿੰਡਾਂ ਦੀ ਤਲਾਸ਼ੀ ਲਈ ਜਾਏਗੀ।
7 ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਵਿੱਚ SSP, SP ਤੇ DSP ਰੈਂਕ ਦੇ ਅਧਿਕਾਰੀ ਸ਼ਾਮਲ ਹਨ।
8 ਆਪਰੇਸ਼ਨ ਦੌਰਾਨ ਗੁੱਜਰਾਂ ਦੇ ਡੇਰੇ ਵੀ ਖੰਗਾਲੇ ਜਾਣਗੇ।
9 ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਤੇ ਉਨ੍ਹਾਂ ਨੂੰ ਕੋਈ ਸ਼ੱਕੀ ਨਜ਼ਰ ਆਉਂਦਾ ਹੈ ਜਾਂ ਉਨ੍ਹਾਂ ਨੂੰ ਕਿਸੇ ਅ ਸਾ ਧਾਰ ਨ ਗਤੀਵਿਧੀ ਦਾ ਪਤਾ ਲੱਗੇ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣ।
