ਪੰਜਾਬ ਚ ਵਾਪਰਿਆ ਕਹਿਰ
ਹੁਣੇ ਹੁਣੇ ਪੰਜਾਬ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਕੇ ਇਕ ਤੇ ਰਫਤਾਰ ਗੱਡੀ ਨੇ ਕਹਿਰ ਵਰਤਾਇਆ ਹੈ। ਰੋਜ ਹੀ ਏਨੀਆਂ ਖਬਰਾਂ ਆਉਣ ਦੇ ਬਾਵਜੂਦ ਵੀ ਲੋਕੀ ਆਪਣੀ ਰਫਤਾਰ ਤੇ ਕਾਬੂ ਨਹੀ ਰੱਖਦੇ। ਦੇਖੋ ਪੂਰੀ ਖਬਰ ਵਿਸਥਾਰ ਨਾਲ
ਮੋਹਾਲੀ ਦੇ ਚੀਮਾ ਚੌਕ ‘ਚ ਤੇਜ਼ ਰਫਤਾਰ ਮਰਸੀਡੀਜ਼ ਵਲੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ, ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਰਲੀ ਸਿੰਘ (25) ਵਜੋਂ ਹੋਈ ਹੈ। ਮੁਰਲੀ ਸਵਿਗੀ ਕੰਪਨੀ ‘ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਇਹ ਇੰਨਾ ਭਿ ਆ ਨ ਕ ਸੀ ਕਿ ਵੱਜਣ ਤੋਂ ਬਾਅਦ ਜਿੱਥੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ, ਉਥੇ ਹੀ ਮਰਸੀਡੀਜ਼ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸਥਾਨ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮਰਸੀਡੀਜ਼ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਵਾਪਰਿਆ ਹੈ।
ਸੂਤਰਾਂ ਮੁਤਾਬਕ ਤੋਂ ਬਾਅਦ ਕਿਸੇ ਰਾਹਗਿਰ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਜਦੋਂ ਮੌਕੇ ‘ਤੇ ਪਹੁੰਚੀ ਪੁਲਸ ਨੇ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ ਪੁਲਸ ਵਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
