Home / Informations / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿ ਲਗੇ ਲੋਥਾਂ ਦੇ ਢੇਰ ਸਾਰੇ ਪਾਸੇ ਛਾਇਆ ਸੋਗ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿ ਲਗੇ ਲੋਥਾਂ ਦੇ ਢੇਰ ਸਾਰੇ ਪਾਸੇ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਫਾਜ਼ਿਲਕਾ —ਪੰਜਾਬ ਤੋਂ ਰਾਜਸਥਾਨ ਜਾਂਦੀ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ ਇਕ ਪਰਿਵਾਰ ਦੇ 6 ਜਾਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਤੋਂ ਇਕ ਪਰਿਵਾਰ ਪਿੰਡ ਅੱਚਾਅੜਿੱਕੀ ਜਾ ਰਿਹਾ ਸੀ ਜਦ ਉਹ ਪਿੰਡ ਜੰਡਵਾਲਾ ਮੀਰਾਸਾਂਗਲਾ ਕੋਲ ਪੁੱਜਿਆ ਤਾਂ

ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਨ੍ਹਾਂ ਦੀ ਕਾਰ ਨਹਿਰ ਵਿਚ ਡਿੱਗ ਗਈ। ਮਰਨ ਵਾਲਿਆਂ ਵਿਚ ਚਾਰ ਬੱਚੇ ਅਤੇ ਦੋ ਮਹਿਲਾਵਾਂ ਸ਼ਾਮਲ ਹਨ। ਬੱਚਿਆਂ ਦੀ ਉਮਰ 4 ਤੋਂ 10 ਸਾਲ ਵਿਚਕਾਰ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਕਾਰ ‘ਚ 8 ਮੈਂਬਰ ਸਵਾਰ ਸਨ,ਜਿਨ੍ਹਾਂ ‘ਚੋਂ 6 ਦੀਆਂ ਲੋਥਾਂ ਮਿਲ ਗਈਆਂ ਹਨ। ਇਸ ਵਿਅਕਤੀ ਬੱਚ ਗਿਆ ਹੈ ਅਤੇ ਇਕ ਵਿਅਕਤੀ ਹਜੇ ਤਕ ਨਹੀਂ ਮਿਲਿਆ, ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।

error: Content is protected !!