ਘਰ ਦੇ ਵਿਹੜੇ ਚ ਖੇਡਦੇ ਬਚੇ ਦੀ ਇਸ ਤਰਾਂ ਹੋਈ ਮੌਤ
ਸ਼ੇਰਪੁਰ: ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਈਨਾ ਬਾਜਵਾ ਵਿਖੇ ਇੱਕ ਸਵਾ ਸਾਲ ਦੇ ਮਾਸੂਮ ਬੱਚੇ ਦੀ ਪਾਣੀ ਵਾਲੀ ਬਾਲਟੀ ‘ਚ ਡਿੱਗਣ ਤੋਂ ਬਾਅਦ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਵੀਰ ਸਿੰਘ ਉਰਫ ਗੈਵੀ (ਉਮਰ ਸਵਾ ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਈਨਾ ਬਾਜਵਾ ਆਪਣੇ ਘਰ ਦੇ ਵਿਹੜੇ ‘ਚ ਖੇਡਦਾ ਸੀ ਪਰ ਅਚਾਨਕ ਉਹ ਖੇਡਦਾ-ਖੇਡਦਾ ਵਿਹੜੇ ‘ਚ
ਭਰੀ ਪਈ ਪਾਣੀ ਵਾਲੀ ਬਾਲਟੀ ਕੋਲ ਚਲਾ ਗਿਆ ਤੇ ਉਸ ‘ਚ ਹੱਥ ਮਾਰਦਾ ਰਿਹਾ ਤੇ ਅਚਾਨਕ ਹੀ ਬਾਲਟੀ ‘ਚ ਲੁੱਟਕ ਗਿਆ। ਜਦੋਂ ਪਰਿਵਾਰ ਨੂੰ ਗੁਰਵੀਰ ਸਿੰਘ ਦੇ ਪਾਣੀ ਵਿੱਚ ਡਿੱਗਣ ਦਾ ਪਤਾ ਲੱਗਿਆ ਤਾਂ ਤਰੁੰਤ ਉਸ ਨੂੰ ਮੁੱਢਲੀ ਸਹਾਇਤਾ ਲਈ ਬਰਨਾਲਾ ਵਿਖੇ ਹਸਪਤਾਲ ‘ਚ ਲਿਜਾਇਆ ਗਿਆ ਪਰ ਪਾਣੀ ਦੀ ਭਰੀ ਬਾਲਟੀ ‘ਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਗੁਰਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਚਾਰ ਧੀਆਂ ਤੋਂ ਬਾਅਦ ਪੈਂਦਾ ਹੋਇਆ ਸੀ। ਇਸ ਘਟਨਾ ਨਾਲ ਪਰਿਵਾਰ ‘ਤੇ ਦੁੱਖਾ ਦਾ ਪਹਾੜ ਟੁੱਟ ਗਿਆ ਹੈ ਤੇ ਇਲਾਕੇ ‘ਚ ਇਸ ਖਬਰ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ ‘ਆਪ’ ਪੰਜਾਬ, ਵਿਧਾਇਕ ਦਲਵੀਰ ਸਿੰਘ ਗੋਲਡੀ, ਮਾਲਵਾ ਜੋਨ ਦੇ ਪ੍ਰਧਾਨ ਦਲਵੀਰ ਸਿੰਘ ਢਿੱਲੋਂ, ਆਪ ਦੇ ਫਾਊਂਡਰ ਮੈਂਬਰ ਜਗਤਾਰ ਸਿੰਘ ਬਾਗੜੀ ਸਲੇਮਪੁਰ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਮਾ. ਹਰਬੰਸ ਸਿੰਘ ਸ਼ੇਰਪੁਰ, ਸੰਤ ਹਾਕਮ ਸਿੰਘ ਗੰਡੇਵਾਲ, ਲੋਕ ਘੋਲਾਂ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਬੜੀ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਮ੍ਰਿਤ ਬਰਾੜ ਕਾਂਝਲਾ ਆਦਿ ਪ੍ਰਮੁੱਖ ਆਗੂਆਂ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ।
