ਨਿਊਜੀਲੈਂਡ ਤੋਂ ਪੰਜਾਬ ਲਈ ਆਈ ਮਾੜੀ ਖਬਰ
ਔਕਲੈਂਡ -ਵਲਿੰਗਟਨ ਵਿਖੇ ਸਵੇਰੇ 9 ਕੁ ਵਜੇ ਜਦੋਂ ਇਕ 25 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਸਾਬੀ ਜੋ ਕਿ ਇਕ ਲਿੱਕਰ ਸਟੋਰ ਉਤੇ ਕੰਮ ਕਰਦਾ ਸੀ, ਤਿਆਰ ਹੋ ਕੇ ਕੰਮ ‘ਤੇ ਜਾਣ ਲਈ ਚਾਬੀਆਂ ਹੱਥ ‘ਚ ਫੜੀ ਨਿਕਲਿਆਂ ਤਾਂ ਕਮਰੇ ਦੇ ਬਾਹਰ ਜਿਵੇਂ ਉਸਨੂੰ ਮੌਤ ਉਡੀਕ ਰਹੀ ਹੋਵੇ, ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਡਿਗ ਪਿਆ।
ਕੰਮ ‘ਤੇ ਨਾ ਪਹੁੰਚਣ ਕਾਰਨ ਮਾਲਕ ਨੂੰ ਫਿਕਰ ਹੋਇਆ ਤਾਂ ਉਸਨੇ ਉਸਦੀ ਰਿਹਾਇਸ਼ ਤੋਂ ਜਦੋਂ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਤਾਂ ਕਮਰੇ ਦੇ ਬਾਹਰ ਹੀ ਡਿਗਿਆ ਪਿਆ ਹੈ। ਐਂਬੂਲੈਂਸ ਬੁਲਾਈ ਗਈ ਅਤੇ ਪਾਇਆ ਗਿਆ ਕਿ ਬਹੁਤ ਦੇਰ ਹੋ ਗਈ ਹੈ ਅਤੇ ਉਸਦੀ ਮੌਤ ਹੋ ਚੁੱਕੀ ਹੈ। ਇਸ ਨੌਜਵਾਨ ਦਾ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਸੀ। ਉਸਦੇ ਪਿਤਾ ਦਾ ਨਾਂਅ ਸ। ਦਲਜੀਤ ਸਿੰਘ (ਰਿਟਾਇਰਡ ਆਰਮੀ) ਅਤੇ ਮਾਤਾ ਦਾ ਨਾਂਅ ਰਜਿੰਦਰ ਕੌਰ (ਹਾਊਸ ਵਾਈਫ) ਹੈ।
ਇਕ ਛੋਟਾ ਭਰਾ ਪਿੰਡ ਹੈ ਅਤੇ ਵੱਡੀ ਭੈਣ ਕੈਨੇਡਾ ਪੜ੍ਹਨ ਗਈ ਹੋਈ ਹੈ। ਇਹ ਨੌਜਵਾਨ ਅਕਤੂਬਰ 2016 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ ਅਤੇ ਹੁਣ ਤਿੰਨ ਸਾਲ ਦੇ ਵਰਕ ਵੀਜ਼ੇ ਉਤੇ ਸੀ। 4 ਕੁ ਮਹੀਨੇ ਪਹਿਲਾਂ ਹੀ ਇਹ ਵਲਿੰਗਟਨ ਗਿਆ ਸੀ।
ਇਹ ਨੌਜਵਾਨ ਵਧੀਆ ਸੁਭਾਅ ਦਾ ਮਾਲਿਕ ਸੀ। ਭਾਰਤੀ ਹਾਈ ਕਮਿਸ਼ਨ ਦੇ ਨਾਲ ਸੰਪਰਕ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਇੰਡੀਆ ਭੇਜਿਆ ਜਾ ਰਿਹਾ ਹੈ। ਉਸਦੇ ਚਚੇਰੇ ਭਰਾ ਸੰਦੀਪ ਸਿੰਘ ਵੀ ਰਸਮਾਂ ਦੇ ਲਈ ਇੰਡੀਆ ਜਾ ਰਹੇ ਹਨ। ਇਹ ਬਹੁਤ ਹੀ ਅਤਿ ਦੁੱਖਦਾਈ ਖਬਰ ਹੈ ਅਤੇ ਕਦੇ ਵੀ ਇਸ ਤਰ੍ਹਾਂ ਮਾਪਿਆਂ ਦਾ ਪੁੱਤ ਦੁਨੀਆ ਤਾਂ ਨਾ ਜਾਵੇ।
