Home / Informations / ਹੁਣੇ ਹੁਣੇ ਦਿਲ ਦਾ ਦੌਰਾ ਪੈਣ ਨਾਲ ਹੋਈ ਇਸ ਚੋਟੀ ਦੇ ਖਿਲਾੜੀ ਦੀ ਮੌਤ ਛਾਇਆ ਸੋਗ

ਹੁਣੇ ਹੁਣੇ ਦਿਲ ਦਾ ਦੌਰਾ ਪੈਣ ਨਾਲ ਹੋਈ ਇਸ ਚੋਟੀ ਦੇ ਖਿਲਾੜੀ ਦੀ ਮੌਤ ਛਾਇਆ ਸੋਗ

ਦਿਲ ਦਾ ਦੌਰਾ ਪੈਣ ਨਾਲ ਹੋਈ ਇਸ ਚੋਟੀ ਦੇ ਖਿਲਾੜੀ ਦੀ ਮੌਤ

ਸਪੋਰਟਸ ਡੈਸਕ : ਖੇਡ ਦੇ ਮੈਦਾਨ ‘ਤੇ ਅਕਸਰ ਅਜਿਹੇ ਹਾਦਸੇ ਹੋ ਜਾਂਦੇ ਹਨ ਜਿਸ ਨੂੰ ਦੇਖਣ ਵਾਲਿਆਂ ਦੀ ਰੂਹ ਤਕ ਕੰਬ ਜਾਂਦੀ ਹੈ। ਕਈ ਵਾਰ ਖਿਡਾਰੀਆਂ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਅਜਿਹਾ ਹੀ ਹਾਦਸਾ ਹੈਦਰਾਬਾਦ ਵਿਚ ਇਕ ਕਲੱਬ ਦੇ ਕ੍ਰਿਕਟ ਮੈਚ ਦੌਰਾਨ ਹੋਇਆ ਜਦੋਂ ਇਕ ਕ੍ਰਿਕਟਰ ਦੀ ਮੌਤ ਹੌ ਗਈ। ਹਾਲਾਂਕਿ ਇਸ ਦੀ ਵਜ੍ਹਾ ਕੋਈ ਹਾਦਸਾ ਜਾਂ ਸੱ ਟ ਨਹੀਂ ਸੀ। ਮੀਡੀਆ ਰਿਪੋਰਟਸ ਮੁਤਾਬਕ ਐਤਵਾਰ ਨੂੰ ਇਕ ਵਨ ਡੇ ਲੀਗ ਦੌਰਾਨ 41 ਸਾਲਾ ਬੱਲੇਬਾਜ਼ ਵਰਿੰਦਰ ਨਾਇਕ ਦੀ ਮੌਤ ਹੋ ਗਈ। ਉਹ ਹੈਦਰਾਬਾਦ ਮਾਰਡਪੱਲੀ ਸਪੋਰਟਿੰਗ ਕਲੱਬ ਦੇ ਖਿਡਾਰੀ ਸੀ ਅਤੇ ਉਸ ਨੇ ਐਤਵਾਰ ਨੂੰ ਸ਼ਾਨਦਾਰ ਅਰਧ ਸੈਂਕੜਾ ਵੀ ਲਾਇਆ ਸੀ ਪਰ ਆਊਟ ਹੋਣ ਤੋਂ ਬਾਅਦ ਉਹ ਪਵੇਲੀਅਨ ਪਰਤੇ ਅਤੇ ਉੱਥੇ ਉਸ ਦੀ ਮੌਤ ਹੋ ਗਈ।

ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਵਰਿੰਦਰ ਨਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਹੈ। ਵਰਿੰਦਰ ਦੇ ਭਰਾ ਅਵਿਨਾਸ਼ ਨੇ ਪੁਲਸ ਨੂੰ ਦੱਸਿਆ ਕਿ ਵਰਿੰਦਰ ਛਾਤੀ ਦੇ ਰੋਗ ਦੀ ਦਵਾਈ ਖਾ ਰਹੇ ਸੀ।

ਮੌਤ ਤੋਂ ਪਹਿਲਾਂ ਲਾਇਆ ਅਰਧ ਸੈਂਕੜਾ
ਮਹਾਰਾਸ਼ਟਰ ਦੇ ਸਾਵੰਤਵਾੜੀ ਵਿਖੇ ਰਹਿਣ ਵਾਲੇ ਵਰਿੰਦਰ ਨਾਇਕ ਨੇ ਐਤਵਾਰ ਹੋਏ ਮੁਕਾਬਲੇ ਵਿਚ 66 ਦੌੜਾਂ ਦਾ ਪਾਰੀ ਖੇਡੀ ਸੀ। ਵਰਿੰਦਰ ਨਾਇਕ ਵਿਕਟ ਦੇ ਪਿੱਛੇ ਕੈਚ ਆਊਟ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅੰਪਾਇਰ ਦੇ ਫੈਸਲੇ ਤੋਂ ਨਾਰਾਜ਼ ਸੀ। ਉਸ ਨੂੰ ਲੱਗ ਰਿਹਾ ਸੀ ਕਿ ਗੇਂਦ ਬੱਲੇ ਦੇ ਕਿਨਾਰੇ ਨਾਲ ਨਹੀਂ ਲੱਗੀ ਸੀ। ਜਿਵੇਂ ਹੀ ਵਰਿੰਦਰ ਨਾਇਕ ਪਵੇਲੀਅਨ ਪਰਤੇ ਉਸ ਦਾ ਸਿਰ ਦੀਵਾਰ ਨਾਲ ਟਕਰਾਇਆ। ਜਿਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਖਿਡਾਰੀ

error: Content is protected !!