Home / Informations / ਹੁਣੇ ਹੁਣੇ ਛੋਟੀ ਉਮਰ ਚ ਹੀ ਹੋਈ ਇਸ ਮਸ਼ਹੂਰ ਅਦਾਕਾਰ ਦੀ ਮੌਤ ,ਬੋਲੀਵੁਡ ਚ ਛਾਇਆ ਸੋਗ

ਹੁਣੇ ਹੁਣੇ ਛੋਟੀ ਉਮਰ ਚ ਹੀ ਹੋਈ ਇਸ ਮਸ਼ਹੂਰ ਅਦਾਕਾਰ ਦੀ ਮੌਤ ,ਬੋਲੀਵੁਡ ਚ ਛਾਇਆ ਸੋਗ

ਛੋਟੀ ਉਮਰ ਚ ਹੀ ਹੋਈ ਇਸ ਮਸ਼ਹੂਰ ਅਦਾਕਾਰ ਦੀ ਮੌਤ

ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਬੰਬੇ ਤੂ ਆ ਰਾਹੀ ਹੈ ਜਿਥੇ ਛੋਟੀ ਉਮਰ ਚ ਹੀ ਇਕ ਫ਼ਿਲਮੀ ਅਦਕਾਰਾ ਦੀ ਮੌਤ ਹੋ ਗਈ ਹੈ ਜਿਸ ਨਾਲ ਸਾਰੇ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕਈ ਹਿੰਦੀ ਅਤੇ ਮਰਾਠੀ ਫਿਲਮਾਂ ‘ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਤੇ ਉਸ ਦੇ ਬੱਚੇ ਦੀ ਸਮੇਂ ‘ਤੇ ਐਂਬੂਲੈਂਸ ਨਾ ਮਿਲਣ ਕਾਰਨ ਮੌਤ ਹੋ ਗਈ। ਪੂਜਾ ਝੁੰਜਾਰ ਦੀ 25 ਸਾਲ ਦੀ ਇਸ ਅਦਾਕਾਰਾ ਨੇ ਮਹਾਰਾਸ਼ਟਰ ਦੇ ਹਿੰਗੋਲੀ ਜਿਲੇ ਦੇ ਹਸਪਤਾਲ ‘ਚ ਬੱਚੇ ਨੂੰ ਜਨਮ ਦਿੱਤਾ ਸੀ। ਜਨਮ ਦੇ ਕੁਝ ਦੇਰ ਬਾਅਦ ਹੀ ਨਵਜਾਤ ਸ਼ਿਸ਼ੂ ਦੀ ਮੌਤ ਹੋ ਗਈ, ਜਦੋਂਕਿ ਐਂਬੂਲੈਂਸ ਨਾ ਮਿਲਣ ਕਾਰਨ ਪੂਜਾ ਨੂੰ ਵੀ ਨਹੀਂ ਬਚਾਇਆ ਜਾ ਸਕਿਆ।

ਪੂਜਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਮੇਂ ਰਹਿੰਦੇ ਹੀ ਐਂਬੂਲੈਂਸ ਮਿਲ ਜਾਂਦੀ ਤਾਂ ਇਸ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਇਹ ਘਟਨਾ ਮੁੰਬਈ ਤੋਂ 600 ਕਿਲੋ ਮੀਟਰ ਦੂਰ ਹਿੰਗੋਲੀ ਜਿਲੇ ਦੀ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਪੂਜਾ ਨੂੰ ਐਤਵਾਰ ਸਵੇਰੇ ਗੋਰੇਗਾਂਵ ਦੇ ਪ੍ਰਾਇਮਰੀ ਹੈਲਥ ਸੈਂਟਰ ‘ਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਲੈਬਰ ਪੇਨ ਸ਼ੁਰੂ ਹੋ ਗਈ। ਬੱਚੇ ਦਾ ਜਨਮ ਹੋਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।

ਪੁਲਸ ਅਧਿਕਾਰੀ ਮੁਤਾਬਕ, ”ਪ੍ਰਾਇਮਰੀ ਹੈਲਥ ਸੈਂਟਰ ਦੇ ਡਾਕਟਰ ਨੇ ਪੂਜਾ ਦੇ ਪਰਿਵਾਰ ਵਾਲਿਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਉਸ ਨੂੰ ਹਿੰਗੋਲੀ ਸਿਵਿਲ ਹਸਪਤਾਲ ‘ਚ ਭਰਤੀ ਕਰਵਾ ਦੇਣ। ਅਜਿਹੇ ‘ਚ ਪਰਿਵਾਰ ਐਂਬੂਲੈਂਸ ਲੱਭਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਨ੍ਹਾਂ ਨੂੰ ਐਂਬੂਲੈਂਸ ਨਾ ਮਿਲੀ। ਹਾਲਾਂਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਨਾਲ ਇਕ ਪ੍ਰਾਈਵੇਟ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਪਰ ਰਾਸਤੇ ‘ਚ ਹੀ ਪੂਜਾ ਦੀ ਮੌਤ ਹੋ ਗਈ।”

ਦੱਸਣਯੋਗ ਹੈ ਕਿ ਪੂਜਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ‘ਤੇ ਇਕ ਮੈਡਿਕੋ-ਲੀਗਲ ਕੀਤਾ ਗਿਆ ਹੈ। ਪੂਜਾ ਨੇ ਕਈ ਹਿੰਦੀ ਅਤੇ ਮਰਾਠੀ ਫਿਲਮਾਂ ‘ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੇ ਪ੍ਰੇਗਨੈਂਸੀ ਦੇ ਚੱਲਦੇ ਫਿਲਮਾਂ ਤੋਂ ਕੁਝ ਸਮੇਂ ਲਈ ਬਰੇਕ ਲੈ ਲਿਆ ਸੀ।

error: Content is protected !!