ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਉਥੇ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਬਾਰੇ ਆ ਰਹੀ ਹੈ। ਜਿਹਨਾਂ ਨੇ ਕੇ ਅੱਜ ਕਨੇਡਾ ਦੇ ਫੌਜ ਮੁਖੀ ਬਾਰੇ ਵੱਡਾ ਬਿਆਨ ਦਿਤਾ ਹੈ ਜਿਸ ਨਾਲ ਉਹ ਕਨੇਡਾ ਵਿਚ ਚਰਚਾ ਚ ਆ ਗਏ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਔਟਾਵਾ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਫ਼ੌਜ ਮੁਖੀ ਜਨਰਲ ਜੋਨਾਥਨ ਵੈਂਸ ਦੇ ਸਮਰਥਨ ਵਿੱਚ ਉੱਤਰ ਆਏ ਹਨ। ਓਹਨਾ ਨੇ ਫੌਜ ਮੁਖੀ ਦੇ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਉਨਾਂ ਕਿਹਾ ਹੈ ਕਿ ਕੈਨੇਡਾ ਲਈ ਇਹ ਕਿਸਮਤ ਵਾਲੀ ਗੱਲ ਹੈ ਕਿ ਉਸ ਨੂੰ ਫ਼ੌਜ ਮੁਖੀ ਦੇ ਰੂਪ ਵਿੱਚ ਜਨਰਲ ਜੋਨਾਥਨ ਵੈਂਸ ਜਿਹਾ ਸ਼ਖਸ ਮਿਲਿਆ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਦਾ ਇਹ ਬਿਆਨ ਉਨਾਂ ਰਿਪੋਰਟਾਂ ਦੇ ਸਾਹਮਣੇ ਆਉਣ ਮਗਰੋਂ ਆਇਆ ਹੈ, ਜਿਨਾਂ ਵਿੱਚ ਕਿਹਾ ਗਿਆ ਹੈ ਕਿ ਨਵੀਂ ਚੁਣੀ ਗਈ ਲਿਬਰਲ ਸਰਕਾਰ
ਜਨਰਲ ਜੋਨਾਥਨ ਵੈਂਸ ਨੂੰ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਫ਼ੌਜ ਮੁਖੀ ਵਜੋਂ ਜਨਰਲ ਜੋਨਾਥਨ ਦੀ ਪਹਿਲੀ ਵਾਰ ਨਿਯੁਕਤੀ ਸਟੀਫ਼ਨ ਹਾਰਪਰ ਵੱਲੋਂ ਕੀਤੀ ਗਈ ਸੀ। ਹੁਣ ਉਨਾਂ ਦੇ ਕਾਰਜਕਾਲ ਦਾ ਪੰਜਵਾਂ ਸਾਲ ਚੱਲ ਰਿਹਾ ਹੈ।
ਕੈਨੇਡੀਅਨ ਪ੍ਰੈਸ ਨਾਲ ਇੰਟਰਵਿਊ ਦੌਰਾਨ ਹਰਜੀਤ ਸੱਜਣ ਨੇ ਕਿਹਾ ਕਿ ਜਦੋਂ ‘ਚੀਫ਼ ਆਫ਼ ਡਿਫੈਂਸ ਸਟਾਫ਼’
ਭਾਵ ਫ਼ੌਜ ਮੁਖੀ ਦੀ ਨਿਯੁਕਤੀ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਫ਼ੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੁੰਦਾ ਹੈ। ਅਸੀਂ ਇਸ ‘ਤੇ ਵਿਚਾਰ ਕਰਾਂਗੇ ਅਤੇ ਉਸੇ ਮੁਤਾਬਕ ਫ਼ੈਸਲਾ ਲਵਾਂਗੇ। ਹਾਂਲਾਂਕਿ ਉਨਾਂ ਕਿਹਾ ਕਿ ਕੈਨੇਡਾ ਬਹੁਤ ਹੀ ਕਿਸਮਤ ਵਾਲਾ ਹੈ ਕਿ ਜਨਰਲ ਜੋਨਾਥਨ ਵੈਂਸ ਜਿਹਾ ਸ਼ਖਸ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਜੋਨਾਥਨ ਵੈਂਸ ਕੈਨੇਡੀਅਨ ਇਤਿਹਾਸ ਵਿੱਚ ਲੰਮਾ ਸਮਾਂ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਵਿੱਚੋਂ ਇੱਕ ਹਨ। ਉਨਾਂ ਨੇ ਆਪਣੇ ਲੰਬੇ ਕਾਰਕਾਲ ਦੌਰਾਨ ਫ਼ੌਜਾਂ ਦੇ ਵਿਕਾਸ ਲਈ ਅਤੇ ਕਈ ਹੋਰ ਮਾਮਲਿਆਂ ਵਿੱਚ ਮਹੱਤਵਪੂਰਨ ਫ਼ੈਸਲੇ ਲਏ, ਜਿਸ ਕਾਰਨ ਉਨਾਂ ਦੀ ਸ਼ਲਾਘਾ ਵੀ ਹੋਈ ।
