ਆਈ ਤਾਜਾ ਵੱਡੀ ਖਬਰ
ਕੈਨੇਡਾ ਦੀ ਲਿਬਰਲ ਸਰਕਾਰ ਨੇ ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕੱਠੇ ਕਰਨ ਦੇ ਆਪਣੇ (ਰੀ–ਯੂਨੀਫ਼ਿਕੇਸ਼ਨ) ਇਮੀਗ੍ਰੇਸ਼ਨ ਪ੍ਰੋਗਰਾਮ ਦੀ ਤਿੱ-ਖੀ ਆ ਲੋ ਚ ਨਾ ਤੋਂ ਬਾਅਦ ਉਸ ਦਾ ਅਗਲਾ ਗੇੜ ਮੁਲਤਵੀ ਕਰ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਸ਼ਿਪ ਵਿਭਾਗ ਵੱਲੋਂ ਜਾਰੀ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਇਸੇ ਪ੍ਰੋਗਰਾਮ ਦੇ ਆਧਾਰਾ ਉੱਤੇ ਕੈਨੇਡੀਅਨ ਨਾਗਰਿਕ ਤੇ ਪਰਮਾਨੈਂਟ ਰੈਜ਼ੀਡੈਂਟਸ (PR ਧਾਰਕ) ਆਪਣੇ ਦਾਦਾ–ਦਾਦੀ, ਨਾਨਾ–ਨਾਨੀ ਤੇ ਮਾਪਿਆਂ ਨੂੰ ਆਪੋ–ਆਪਣੇ ਮੂਲ ਦੇਸ਼ਾਂ ਤੋਂ ਕੈਨੇਡਾ ਸੱਦਦੇ ਰਹੇ ਹਨ। ਆਲੋਚਕਾਂ ਦਾ ਦੋ ਸ਼ ਹੈ ਕਿ ਇਸ ਸਾਰੇ ਮਾਮਲੇ ਦੀ ਚੋਣ ਪ੍ਰਕਿਰਿਆ ਗ਼ੈਰ–ਵਾਜਬ ਹੈ।
ਕੈਨੇਡਾ ਸਰਕਾਰ ਮੁਤਾਬਕ ਹੁਣ ਨਵੇਂ ਵਰ੍ਹੇ 2020 ਦੇ ਗੇੜ ਲਈ ਇਹ ਪ੍ਰੋਗਰਾਮ ਮੁਲਤਵੀ ਕੀਤਾ ਜਾ ਰਿਹਾ ਹੈ ਕਿਉ਼ਕਿ ਇਸ ਸਬੰਧੀ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਾਵੇਗਾ। ਉਂਝ ਜੇ ਇਹ ਤਬਦੀਲੀ ਨਾ ਹੁੰਦੀ, ਤਾਂ ਇਸੇ ਪ੍ਰੋਗਰਾਮ ਅਧੀਨ 1 ਜਨਵਰੀ, 2020 ਤੋਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਸੀ। ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮੁਲਤਵੀ ਹੋਣ ਕਾਰਨ ਪ੍ਰਵਾਸੀ, ਖ਼ਾਸ ਕਰ ਕੇ ਪੰਜਾਬੀ ਡਾਢੇ ਦੁਖੀ ਹਨ। ਇਸੇ ਲਈ ਉਹ ਐਤਕੀਂ ਆਪਣੇ ਮਾਪਿਆਂ ਤੇ ਗ੍ਰੈਂਡ ਪੇਰੇਂਟਸ ਨੂੰ ਪੰਜਾਬ (ਭਾਰਤ) ਤੋਂ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਅਰੰਭ ਕਰਨ ਲਈ ਹਾਲੇ ਤੱਕ ਅਰਜ਼ੀਆਂ ਨਹੀਂ ਦੇ ਸਕੇ।
ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਨਾਂਅ ਨਾਲ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਬੈਰਿਸਟਰ, ਸੌਲੀਸਿਟਰ ਐਂਡ ਨੋਟਰੀ ਪਬਲਿਕ ਅਵਨੀਸ਼ ਜੌਲੀ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ; ਤਦ ਇਸ ਪ੍ਰੋਗਰਾਮ ਲਈ ਜਿਵੇਂ ਬਿੱਲੀ ਤੇ ਚੂਹੇ ਵਾਲੀ ਦੌੜ ਸ਼ੁਰੂ ਹੋ ਗਈ ਸੀ। ਜਿਨ੍ਹਾਂ ਨੇ ਛੇਤੀ–ਛੇਤੀ ਆੱਨਲਾਈਨ ਫ਼ਾਰਮ ਭਰ ਦਿੱਤਾ ਸੀ; ਉਨ੍ਹਾਂ ਦੀਆਂ ਅਰਜ਼ੀਆਂ ਤਾਂ ਪ੍ਰਵਾਨ ਹੋ ਗਈਆਂ ਸਨ ਤੇ ਬਾਕੀ ਰਹਿ ਗਏ ਸਨ।
ਚੰਡੀਗੜ੍ਹ ਦੇ ਜੰਮਪਲ਼ ਸੌਲੀਸਿਟਰ ਅਵਨੀਸ਼ ਜੌਲੀ ਨੇ ਬਿਨੈਕਾਰਾਂ, ਖ਼ਾਸ ਕਰ ਕੇ ਪੰਜਾਬੀ ਮੂਲ ਦੇ ਅਤੇ ਭਾਰਤੀ ਮੂਲ ਦੇ ਪ੍ਰਵਾਸੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਮਾਮਲੇ ’ਤੇ ਥੋੜ੍ਹਾ ਸਬਰ ਰੱਖਣ। ਉਨ੍ਹਾਂ ਕਿਹਾ ਕਿ ਸਾਡੇ ਬਹੁਤੇ ਪੰਜਾਬੀ ਬਿਨੈਕਾਰ ਤਕਨਾਲੋਜੀ ਦੇ ਜਾਣਕਾਰ ਨਹੀਂ ਹੁੰਦੇ ਤੇ ਹੋਰਨਾਂ ਉੱਤੇ ਨਿਰਭਰ ਰਹਿੰਦੇ ਹਨ ਤੇ ਆਪਣੇ ਮਾਪਿਆਂ ਦੇ ਅਰਜ਼ੀ–ਫ਼ਾਰਮ ਭਰਨ ਲਈ ਵੀ ਹੋਰਨਾਂ ਨੂੰ ਮੋਟੀਆਂ ਰਕਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਜ਼ਰੂਰ ਇਸ ਪਾਸੇ ਧਿਆਨ ਦੇਵੇਗੀ ਤੇ ਪ੍ਰਵਾਸੀਆਂ ਦੇ ਪਰਿਵਾਰ ਜ਼ਰੂਰ ਇਕੱਠੇ ਹੋਣਗੇ।
