ਹੁਣੇ ਆਈ ਤਾਜਾ ਵੱਡੀ ਖਬਰ
ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਵਸਨੀਕ ਇਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਕੈਨੇਡਾ ‘ਚ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਪਾਵਰਕਾਮ ਪਟਿਆਲਾ ਵਿਖੇ ਬਤੌਰ ਐਕਸੀਅਨ ਡਿਊਟੀ ਨਿਭਾਅ ਰਹੇ ਜਸਵਿੰਦਰ ਸਿੰਘ ਭੰਦੋਹਲ ਵਾਸੀ ਸਲੇਮਪੁਰ ਦਾ ਪੁੱਤਰ ਰੁਹਾਨਜੋਤ ਸਿੰਘ ਭੰਦੋਹਲ (18) ਜੋ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਅਡਮਿੰਟਨ ਵਿਖੇ ਰਹਿੰਦਾ ਸੀ,
ਦੀ ਬੀਤੇ ਦਿਨੀਂ ਇਕ ਰੇਲ ਹਾ-ਦ-ਸੇ ਦੌਰਾਨ ਮੌਤ ਹੋਣ ਦੀ ਖਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਚਾਚਾ ਕੁਲਵੰਤ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਰੁਹਾਨਜੋਤ ਸਿੰਘ ਭੰਦੋਹਲ ਦੇ ਪਿਤਾ ਐਕਸੀਅਨ ਜਸਵਿੰਦਰ ਸਿੰਘ ਭੰਦੋਹਲ ਪੰਜਾਬ ਤੋਂ ਕੈਨੇਡਾ ਵਿਖੇ ਪਹੁੰਚ ਗਏ ਹਨ, ਜਿੱਥੇ ਮਿਤੀ 30 ਸਤੰਬਰ ਨੂੰ ਕੈਨੇਡਾ ਵਿਖੇ ਰੁਹਾਨਜੋਤ ਦਾ ਕੀਤਾ ਜਾਵੇਗਾ।
