ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਤੋ ਆਪਣੇ ਮਾਪਿਆਂ ਦੇ ਸੁਪਨੇ ਤੇ ਘਰ ਦੇ ਹਲਾਤਾਂ ਨੂੰ ਠੀਕ ਕਰਨ ਵਾਸਤੇ ਪੰਜਾਬੀ ਨੌਜਵਾਨ ਵੱਡੀ ਗਿਣਤੀ ਚ ਕਨੇਡਾ ਜਾਂਦੇ ਹਨ। ਅਜਿਹੇ ਚ ਹੀ ਇੱਕ ਵੱਡੀ ਦੁੱਖਦਾਈ ਖਬਰ ਸਾਹਮਣੇ ਆਈ ਹੈ । ਕੈਨੇਡਾ ‘ਚ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਦੀ ਕਾਰ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਕੋਕਿਲਾ ਹਾਈਵੇਅ ‘ਤੇ ਖ਼ਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ‘ਚ ਕਾਰ ਚਾਲਕ ਮਖ਼ੂ ਦੇ ਨੌਜਵਾਨ ਅਰਸ਼ਿਤ ਕਟਾਰੀਆ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਨਾਲ ਬੈਠਾ ਸਾਹਿਲ ਖੁਰਾਣਾ ਅਤੇ ਪਿਛਲੀ ਸੀਟ ‘ਤੇ ਬੈਠਾ ਇਕ ਹੋਰ ਅਣਪਛਾਤਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਅਰਸ਼ਿਤ ਕਟਾਰੀਆ ਤੇ ਸਾਹਿਲ ਖੁਰਾਣਾ ਦੋਵੇਂ ਮਖ਼ੂ ਤੋਂ ਪੜ੍ਹਾਈ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਗਏ ਤੇ ਸਰੀ ਵਿਖੇ ਰਹਿ ਰਹੇ ਸਨ। ਅਰਸ਼ਿਤ ਪਰਿਵਾਰ ਦਾ ਇਕੋ ਇਕ ਸਹਾਰਾ ਸੀ। ਸੀਬੀਸੀ ਨਿਊਜ਼ ਕੈਨੇਡਾ ਅਨੁਸਾਰ ਹਾਦਸਾ ਖ਼ਰਾਬ ਮੌਸਮ ਕਾਰਨ ਵਾਪਰਿਆ। ਇਸ ਦੌਰਾਨ ਕਾਰ ਇਕ ਟਰੱਕ ਦੇ ਪਿੱਛੇ ਜਾ ਟਕਰਾਈ।ਹਾਦਸੇ ‘ਚ ਕੁਝ ਹੋਰ ਕਾਰਾਂ ਵੀ ਪਿੱਛੋਂ ਹਾਦਸਾਗ੍ਸਤ ਕਾਰ ਨਾਲ ਟਕਰਾ ਗਈਆਂ। ਮੌਕੇ ‘ਤੇ ਪਹੁੰਚੀਆਂ ਦੋ ਹਵਾਈ ਅਤੇ ਇਕ ਸੜਕੀ ਐਂਬੂਲੈਂਸਾਂ ਦੇ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ।
ਮਿ੍ਤਕ ਦੀ ਮਾਤਾ ਕਿਰਨ ਕਟਾਰੀਆ ਵੀ ਸਰੀ ਵਿਖੇ ਆਪਣੇ ਬੇਟੇ ਕੋਲ ਗਈ ਹੋਈ ਹੈ। ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |
