ਇੰਡੀਆ ਦਾ ਹਵਾਈ ਜਹਾਜ ਹੋਇਆ ਕ੍ਰੈਸ਼
ਹੁਣੇ ਹੁਣੇ ਦੁਪਹਿਰੇ ਇਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਇੰਡੀਆ ਦਾ ਇਕ ਜਹਾਜ ਕਰੇਸ਼ ਹੋ ਗਿਆ ਹੈ ਅਤੇ ਉਸ ਵਿਚ ਕੀਮਤੀ ਜਾਨਾ ਚਲੀਆਂ ਗਈਆਂ ਹਨ ਦੇਖੋ ਪੂਰੀ ਖਬਰ ਵਿਸਥਾਰ ਨਾਲ
ਨਵੀਂ ਦਿੱਲੀ— ਭਾਰਤੀ ਫੌਜ ਦਾ ਇਕ ਜਹਾਜ ਭੂਟਾਨ ‘ਚ ਕ੍ਰੈਸ਼ ਹੋ ਗਿਆ ਹੈ। ਸੂਤਰਾਂ ਅਨੁਸਾਰ ਇਸ ‘ਚ 2 ਜਾਣੀਆਂ ਦੇ ਸ਼ਹੀਦ ਹੋਣ ਦੀ ਖਬਰ ਹੈ ਇਕ ਲੈਫਟੀਨੈਂਠ ਕਰਨਲ ਦਾ ਅਧਿਕਾਰੀ ਸ਼ਾਮਲ ਹੈ। ਦੂਜਾ ਭੂਟਾਨ ਦਾ ਪਾਇਲਟ ਸੀ ਜੋ ਕਿ ਭਾਰਤੀ ਫੌਜ ਨਾਲ ਟਰੇਨਿੰਗ ਲੈ ਰਿਹਾ ਸੀ। ਘਟਨਾ ਦੁਪਹਿਰ ਇਕ ਵਜੇ ਦੇ ਨੇੜੇ-ਤੇੜੇ ਦੀ ਹੈ, ਜਦੋਂ ਜਹਾਜ ਨਾਲ ਅਚਾਨਕ ਸੰਪਰਕ ਟੁੱਟ ਗਿਆ। ਨੇ ਖਿਰਮੂ (ਅਰੁਣਾਚਲ ਪ੍ਰਦੇਸ਼) ਤੋਂ ਯੋਂਗਫੁੱਲਾ ਲਈ ਉਡਾਣ ਭਰੀ ਸੀ। ਇਸ ਦੇ ਮਲਬੇ ਦਾ ਪਤਾ ਲੱਗਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 80 ਦੇ ਦਹਾਕੇ ਤੋਂ ਇਸਤੇਮਾਲ ਕੀਤੇ ਜਾ ਰਹੇ ਚੀਤਾ ਜਹਾਜ ਨੂੰ ‘ਡੈਥ ਟ੍ਰੈਪ’ ਵੀ ਕਿਹਾ ਜਾਣ ਲੱਗਾ ਹੈ। ਆਰਮੀ ਅਫ਼ਸਰ ਲੰਬੇ ਸਮੇਂ ਤੋਂ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇਹ ਹੈਲੀਕਾਪਟਰ ਅੱਜ ਵੀ 60 ਦੇ ਦਹਾਕੇ ਦੀ ਤਕਨੀਕ ਤੋਂ ਉਡਾਣ ਭਰ ਰਹੇ ਹਨ। ਚੀਤਾ ਹੈਲੀਕਾਪਟਰ ਆਪਣੀ ਤੈਅ ਉਮਰ ਤੋਂ ਵਧ ਸੇਵਾ ਦੇ ਰਹੇ ਹਨ। ਫੌਜ ‘ਚ ਕਰੀਬ 170 ਚੀਤਾ ਅਤੇ ਚੇਤਕ ਹੈਲੀਕਾਪਟਰ ਹਨ। 1990 ‘ਚ ਹੀ ਨ੍ਹਾਂ ਦਾ ਪ੍ਰੋਡਕਸ਼ਨ ਰੋਕ ਦਿੱਤਾ ਗਿਆ ਸੀ। ਫਰਾਂਸ ਦੀ ਜਿਸ ਸਰਕਾਰੀ ਕੰਪਨੀ ਦੇ ਲਾਇਸੈਂਸ ‘ਤੇ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਇਹ ਹੈਲੀਕਾਪਟਰ ਬਣਾ ਰਹੀ ਸੀ, ਉਹ 2000 ਤੋਂ ਬੰਦ ਹਨ। ਹਾਲ ਹੀ ‘ਚ 8 ਅਪਾਚੇ ਮਾਰਡਨ ਹੈਲੀਕਾਪਟਰ ਫੌਜ ‘ਚ ਸ਼ਾਮਲ ਕੀਤੇ ਗਏ ਹਨ।
