Home / Informations / ਹੁਣੇ ਹੁਣੇ ਇੰਡੀਆ ਤੋਂ ਆਈ ਮਾੜੀ ਖਬਰ ਖੂਹ ਚ ਡਿੱਗੀ ਬੱਸ 20 ਮੌਤਾਂ-ਕਈ ਜ਼ਖਮੀ ਦੇਖੋ ਮੌਕੇ ਦੀ ਲਾਈਵ ਵੀਡੀਓ

ਹੁਣੇ ਹੁਣੇ ਇੰਡੀਆ ਤੋਂ ਆਈ ਮਾੜੀ ਖਬਰ ਖੂਹ ਚ ਡਿੱਗੀ ਬੱਸ 20 ਮੌਤਾਂ-ਕਈ ਜ਼ਖਮੀ ਦੇਖੋ ਮੌਕੇ ਦੀ ਲਾਈਵ ਵੀਡੀਓ

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਇੰਡੀਆ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਮਹਾਰਾਸ਼ਟਰ ਦੇ ਨਾਸਿਕ ਦੇ ਦਿਓਲਾ ਖੇਤਰ ਚ ਇੱਕ ਬੱਸ ਇੱਕ ਆਟੋ ਰਿਕਸ਼ਾ ਨਾਲ ਟਕਰਾ ਗਈ ਤੇ ਇੱਕ ਖੂਹ ਚ ਜਾ ਡਿੱਗੀ। ਇਸ ਹਾਦਸੇ ਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਖਬਰ ਲਿਖੇ ਜਾਣ ਤਕ ਬਚਾਅ ਕਾਰਜ ਜਾਰੀ ਹੈ। ਮੌਕੇ ਤੇ ਖੜ੍ਹੇ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਆਪਣੇ ਨਾਲ ਆਟੋ-ਰਿਕਸ਼ਾ ਨੂੰ ਖਿੱਚ ਕੇ ਲੈ ਗਈ ਤੇ ਸੜਕ ਕਿਨਾਰੇ ਖੂਹ ਚ ਜਾ ਡਿੱਗੀ।

ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਉੱਤਰ ਮਹਾਰਾਸ਼ਟਰ ਜ਼ਿਲੇ ਦੇ ਮਾਲੇਗਾਓਂ-ਦਿਓਲਾ ਰੋਡ ਦੇ ਆਸ ਪਾਸ ਮੈਸੀ ਫਾਟਾ ਵਿਖੇ ਵਾਪਰਿਆ। ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੁਆਰਾ ਸੰਚਾਲਿਤ (ਐਮਐਸਆਰਟੀਸੀ) ਬੱਸ ਧੂਲੇ ਜ਼ਿਲ੍ਹੇ ਦੇ ਨਾਲ ਲੱਗਦੇ ਨਾਸਿਕ ਦੇ ਕਲਵਾਨ ਜਾ ਰਹੀ ਸੀ ਜਦਕਿ ਇਕ ਆਟੋ ਰਿਕਸ਼ਾ ਉਲਟ ਦਿਸ਼ਾ ਤੋਂ ਆ ਰਿਹਾ ਸੀ। ਸਵਾਰੀਆਂ ਨਾਲ ਭਰੀ ਬੱਸ ਆਟੋ ਨਾਲ ਟਕਰਾ ਗਈ ਤੇ ਖੂਹ ‘ਚ ਜਾ ਡਿੱਗੀ।

ਨਾਸਿਕ ਰੂਰਲ ਦੀ ਐਸਪੀ ਆਰਤੀ ਸਿੰਘ ਨੇ ਦੱਸਿਆ ਕਿ ਖੂਹ ਚੋਂ 20 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਹਾਦਸੇ ਚ ਜ਼ਖਮੀ 30 ਲੋਕਾਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਨਾਸਿਕ ਦਿਹਾਤੀ ਦੇ ਡਿਪਟੀ ਐਸਪੀ ਸਦਾਸ਼ਿਵ ਵਾਘਮਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਦਿਓਲਾ ਅਤੇ ਮਾਲੇਗਾਓਂ ਦੇ ਰਾਜ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

error: Content is protected !!